PreetNama
ਸਮਾਜ/Social

ਸਿਰਫਿਰੇ ਨੇ ਅਦਾਕਾਰਾ ਨੂੰ ਬੰਦੂਕ ਦੇ ਜ਼ੋਰ ਕੀਤਾ ਅਗਵਾ, ਐਸਪੀ ‘ਤੇ ਚਲਾਈ ਗੋਲੀ

ਲਖਨਊਉੱਤਰ ਪ੍ਰੇਦਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਰਾਬਰਟਸਗੰਜ ਦੇ ਹੋਟਲ ‘ਚ ਸ਼ਨੀਵਾਰ ਨੂੰ ਬੰਦੂਕਧਾਰੀ ਨੇ ਭੋਜਪੁਰੀ ਅਦਾਕਾਰਾ ਰਿਤੂ ਸਿੰਘ ਨੂੰ ਬੰਧਕ ਬਣਾ ਲਿਆ। ਇਸ ਸਿਰਫਿਰੇ ਨੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਨੂੰ ਵੀ ਜ਼ਖ਼ਮੀ ਕਰ ਦਿੱਤਾ।

ਨੌਜਵਾਨ ਦੀ ਪਛਾਣ ਪੰਕਜ ਯਾਦਵ ਵਜੋਂ ਹੋਈ ਹੈ। ਉਹ ਭੋਜਪੁਰੀ ਫ਼ਿਲਮ ਅਦਾਕਾਰਾ ਰਿਤੂ ਸਿੰਘ ਨੂੰ ਲਗਾਤਾਰ ਘੇਰ ਰਿਹਾ ਸੀ। ਮੌਕਾ ਮਿਲਦੇ ਹੀ ਉਹ ਬੰਦੂਕ ਨਾਲ ਉਸ ਦੇ ਕਮਰੇ ‘ਚ ਜਾ ਚਲਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕਉਸ ਨੇ ਐਕਟਰਸ ਨੂੰ ਬੰਦੂਕ ਦੇ ਜ਼ੋਰ ‘ਤੇ ਆਪਣੇ ਨਾਲ ਵਿਆਹ ਕਰਨ ਦਾ ਦਬਾਅ ਪਾਇਆ। ਘਟਨਾ ਸਮੇਂ ਭੋਜਪੁਰੀ ਫ਼ਿਲਮ ਯੂਨਿਟ ਦੇ ਕਰੂ ਮੈਂਬਰ ਵੀ ਫ਼ਿਲਮ ਦੀ ਸ਼ੂਟਿੰਗ ਲਈ ਹੋਟਲ ‘ਚ ਰੁਕੇ ਹੋਏ ਸੀ।

ਇਸ ਘਟਨਾ ‘ਚ ਜਦੋਂ ਅਸ਼ੋਕ ਨਾਂ ਦੇ ਸਥਾਨਕ ਨੌਜਵਾਨ ਨੇ ਦਖ਼ਲੰਦਾਜ਼ੀ ਕੀਤੀ ਤਾਂ ਮੁਲਜ਼ਮ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਅਸ਼ੋਕ ਨੂੰ ਇਲਾਜ ਲਈ ਹਸਪਤਾਲ ਲੈ ਜਾਂਦਾ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕਰਮੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੰਕਜ ਨੇ ਐਸਪੀ ‘ਤੇ ਵੀ ਗੋਲੀ ਚਲਾ ਦਿੱਤੀ ਜੋ ਐਸਪੀ ਦੇ ਕੰਨ੍ਹ ਨੂੰ ਛੂਹ ਕੇ ਲੰਘ ਗਈ

ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਪਾਕਿਸਤਾਨ: ਪੇਸ਼ਾਵਰ ਦੇ ਮਦਰੱਸੇ ਨੇੜੇ ਜ਼ਬਰਦਸਤ ਧਮਾਕਾ, 7 ਦੀ ਮੌਤ, 70 ਤੋਂ ਵੱਧ ਜ਼ਖਮੀ

On Punjab

One thought is strong enough to change life…..

Preet Nama usa

ਅੱਗ ਲੱਗਣ ਤੋਂ ਬਾਅਦ ਪਲਟੀ ਯਾਤਰੀ ਵੈਨ, 13 ਲੋਕਾਂ ਦੀ ਮੌਤ

On Punjab
%d bloggers like this: