PreetNama
ਰਾਜਨੀਤੀ/Politics

ਸਿਆਸੀ ਪਾਰਟੀਆਂ ਨੇ ਸੋਸ਼ਲ ਮੀਡੀਆ ‘ਤੇ ਕੀਤਾ ਖੁੱਲ੍ਹ ਕੇ ਖਰਚ, ਬੀਜੇਪੀ ਸਭ ਤੋਂ ਅੱਗੇ

ਨਵੀਂ ਦਿੱਲੀਭਾਰਤ ‘ਚ ਸਿਆਸੀ ਦਲਾਂ ਨੇ ਇਸ ਸਾਲ ਫਰਵਰੀ ਤੋਂ ਹੁਣ ਤਕ ਫੇਸਬੁੱਕ ਤੇ ਗੂਗਲ ‘ਤੇ ਡਿਜੀਟਲ ਪਲੇਟਫਾਰਮਾਂ ‘ਤੇ ਪ੍ਰਚਾਰ ‘ਚ 53 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਖ਼ਰਚਾ ਕੀਤਾ ਹੈ। ਇਸ ‘ਚ ਭਾਰਤੀ ਜਨਤਾ ਪਾਰਟੀ ਸਭ ਤੋਂ ਅੱਗੇ ਹੈ। ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਇਸ ਸਾਲ ਫਰਵਰੀ ਦੀ ਸ਼ੁਰੂਆਤ ਤੋਂ 15 ਮਈ ਤਕ ਫੇਸਬੁੱਕ ‘ਤੇ 1.21ਲੱਖ ਰਜਾਨੀਤਕ ਇਸ਼ਤਿਹਾਰ ਚੱਲੇ ਹਨ।

ਇਸੇ ਤਰ੍ਹਾਂ ਗੂਗਲਯੁਟਿਊਬ ਤੇ ਉਸ ਦੀਆਂ ਹੋਰ ਕੰਪਨੀਆਂ ‘ਤੇ 19 ਫਰਵਰੀ ਤੋਂ ਹੁਣ ਤਕ 14,837 ਇਸ਼ਤਿਹਾਰਾਂ ‘ਤੇ ਸਿਆਸੀ ਪਾਰਟੀਆਂ ਨੇ 27.36 ਕਰੋੜ ਰੁਪਏ ਖ਼ਰਚ ਕੀਤੇ ਹਨ। ਸੱਤਾਧਿਰ ਬੀਜੇਪੀ ਨੇ ਫੇਸਬੁੱਕ ‘ਤੇ 2500 ਤੋਂ ਜ਼ਿਆਦਾ ਇਸ਼ਤਿਹਾਰਾਂ ‘ਤੇ 4.23 ਕਰੋੜ ਰੁਪਏ ਦੀ ਭਾਰੀ ਰਕਮ ਤੇ ਪ੍ਰਚਾਰ ਦੇ ਹੋਰ ਪੇਜ਼ਾਂ ਨੇ ਵੀ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ‘ਤੇ ਇਸ਼ਤਿਹਾਰਾਂ ‘ਤੇ ਚਾਰ ਕਰੋੜ ਰੁਪਏ ਖ਼ਰਚ ਕੀਤੇ।

ਗੂਗਲ ਪਲੇਟਫਾਰਮ ‘ਤੇ ਬੀਜੇਪੀ ਨੇ 17 ਕਰੋੜ ਰੁਪਏ ਖ਼ਰਚ ਕੀਤੇ ਹਨ। ਜਦਕਿ ਵਿਰੋਧੀ ਧਿਰ ਕਾਂਗਰਸ ਨੇ ਫੇਸਬੁੱਕ ‘ਤੇ 3686 ਇਸ਼ਤਿਹਾਰਾਂ ‘ਤੇ 1.46 ਕਰੋੜ ਰੁਪਏ ਖ਼ਰਚ ਕੀਤੇ। ਗੂਗਲ ‘ਤੇ ਕਾਂਗਰਸ ਨੇ 425 ਇਸ਼ਤਿਹਾਰਾਂ ‘ਤੇ 2.71 ਕਰੋੜ ਰੁਪਏ ਦਾ ਖ਼ਰਚਾ ਕੀਤਾ।\

ਭਾਰਤ ਦੀਆਂ 17ਵੀਂ ਲੋਕ ਸਭਾ ਚੋਣਾਂ ਦੀ ਵੋਟਿੰਗ 11 ਅਪਰੈਲ ਤੋਂ ਸ਼ੁਰੂ ਹੋਈ ਸੀ ਜਿਸ ਨੂੰ ਸੱਤ ਗੇੜਾਂ ‘ਚ ਮੁਕਮੰਲ ਕੀਤਾ ਗਿਆ। ਆਖਰੀ ਗੇੜ ਦੀ ਚੋਣਾਂ 19 ਮਈ ਨੂੰ ਅੱਠ ਸੂਬਿਆਂ ‘ਚ ਹੋਇਆਂ। ਹੁਣ ਇਨ੍ਹਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ ਜੋ 23 ਮਈ ਨੂੰ ਆ ਰਿਹਾ ਹੈ।

Related posts

ਕੈਪਟਨ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ, ਕੇਂਦਰ ਸਰਕਾਰ ਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ’ਤੇ ਬਣੀ ਪੇਚੀਦਾ ਸਥਿਤੀ ਦਾ ਛੇਤੀ ਹੱਲ ਲੱਭਣ ਦੀ ਅਪੀਲ

On Punjab

ਕੇਜਰੀਵਾਲ ਦੀ ਮਦਦ ਲਈ ਅਮਿਤ ਸ਼ਾਹ ਵੱਲੋਂ ਵੱਡਾ ਐਲਾਨ

On Punjab

ਐਸਵਾਈਐਲ ‘ਤੇ ਭਗਵੰਤ ਮਾਨ ਨੇ ਖੋਲ੍ਹੀ ਅਕਾਲੀ ਦਲ ਤੇ ਕਾਂਗਰਸ ਦੀ ਪੋਲ

On Punjab
%d bloggers like this: