49.35 F
New York, US
December 4, 2023
PreetNama
ਫਿਲਮ-ਸੰਸਾਰ/Filmy

ਸਿਆਸਤ ਪਸੰਦ ਨਹੀਂ, ਪਰ ਭਾਰਤ ਦੀ ਪੀਐੱਮ ਬਣਨਾ ਚਾਹੁੰਦੀ ਹਾਂ: ਪ੍ਰਿਅੰਕਾ ਚੋਪੜਾ

ਵਾਸ਼ਿੰਗਟਨ (ਏਜੰਸੀ) : ਵਿਸ਼ਵ ਪੱਧਰ ‘ਤੇ ਪਛਾਣ ਬਣਾ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ (36) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸਤ ਨਾਲ ਜੁੜੀਆਂ ਚੀਜ਼ਾਂ ਪਸੰਦ ਨਹੀਂ ਹਨ, ਪਰ ਉਹ ਭਾਰਤ ਦੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ। ਨਾਲ ਹੀ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੇ ਪਤੀ ਤੇ ਗਾਇਕ ਨਿਕ ਜੋਨਸ (26) ਅਮਰੀਕਾ ਦੇ ਰਾਸ਼ਟਰਪਤੀ ਬਣਨ।

‘ਦਿ ਸੰਡੇ ਟਾਈਮਜ਼’ ਦੀ ਰਿਪੋਰਟ ਮੁਤਾਬਕ, ਪ੍ਰਿਅੰਕਾ ਨੇ ਕਿਹਾ, ‘… ਪਰ ਮੈਂ ਜਾਣਦੀ ਹਾਂ ਕਿ ਅਸੀਂ ਅਸਲ ‘ਚ ਬਦਲਾਅ ਲਿਆਉਣਾ ਚਾਹੁੰਦੇ ਹਾਂ। ਕਦੇ ਨਹੀਂ ਕਹਿਣਾ ਚਾਹੀਦਾ, ਕਦੇ ਨਹੀਂ।’ ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤਕ ਦੀ ਜ਼ਿੰਦਗੀ ‘ਚ ਸਿਆਸਤ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਮਨੁੱਖਤਾ ਲਈ ਕੰਮ ਕਰਨਾ ਪਸੰਦ ਹੈ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਕਿ ਨਿਕ ਵ੍ਹਾਈਟ ਹਾਊਸ ‘ਚ ਰਹਿਣ ਲਈ ਆਪਣੀ ਰਾਕਸਟਾਰ ਦੀ ਜ਼ਿੰਦਗੀ ਗੁਆ ਸਕਦੇ ਹਨ ਤੇ ਅਜਿਹਾ ਇਕ ਮਹਾਨ ਨੇਤਾ ਬਣਨ ਲਈ ਹੋਵੇਗਾ। ਯਾਦ ਰਹੇ ਕਿ 2017 ‘ਚ ਫੋਰਬਸ ਮੈਗਜ਼ੀਨ ਨੇ ਪ੍ਰਿਅੰਕਾ ਚੋਪੜਾ ਨੂੰ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਅੌਰਤਾਂ ‘ਚ ਸ਼ਾਮਲ ਕੀਤਾ ਸੀ। ਉਹ ਯੂਨੀਸੈਫ ਦੀ ਸਦਭਾਵਨਾ ਦੂਤ ਵੀ ਹੈ ਤੇ ਮਹਿਲਾ ਸਿੱਖਿਆ ਤੇ ਮਹਿਲਾ ਅਧਿਕਾਰਾਂ ਨੂੰ ਬੜ੍ਹਾਵਾ ਦੇਣ ਲਈ ਕੰਮ ਕਰਦੀ ਰਹਿੰਦੀ ਹੈ।

Related posts

ਸੂਰਿਆਵੰਸ਼ੀ’ ਦੇ ਸਟੰਟ ਹੋਏ ਵਾਇਰਲ, ਹੈਲੀਕਾਪਟਰ, ਵੇਖੋ ਕਾਰ ਤੇ ਬਾਈਕ ‘ਤੇ ਖ਼ਤਰਨਾਕ ਸਟੰਟ

On Punjab

Sapna Choudhary ਨੇ ਹੁਣ ਤਕ ਇਸਲਈ ਨਹੀਂ ਦਿਖਾਇਆ ਬੇਟਾ ਦਾ ਚਿਹਰਾ, ਦੱਸਿਆ ਕਿਸ ਦਿਨ ਪੋਸਟ ਕਰੇਗੀ ਫੋਟੋ

On Punjab

ਪਹਿਲੀ ਵਾਰ ਖਲਨਾਇਕ ਦਾ ਕਿਰਦਾਰ ਨਿਭਾਵੇਗੀ ਐਸ਼ਵਰਿਆ ਰਾਏ ਬੱਚਨ

On Punjab