79.59 F
New York, US
July 14, 2025
PreetNama
ਸਿਹਤ/Health

ਸਾਵਧਾਨ ! ਭੋਜਨ ਕਰਨ ਤੋਂ ਬਾਅਦ ਇਹਨਾਂ ਕੰਮਾਂ ਤੋਂ ਕਰੋ ਪਰਹੇਜ਼

Avoid these activities after eating : ਪੌਸ਼ਟਿਕ ਅਤੇ ਸੰਤੁਲਿਤ ਖਾਣੇ ਨਾਲ ਹਲਕੀ – ਫੁਲਕੀ ਕਸਰਤ ਅਤੇ ਸਿਗਰੇਟ ਪੀਣ ਤੋਂ ਦੂਰੀ ਚੰਗੀ ਸਿਹਤ ਦੀ ਨਿਸ਼ਾਨੀ ਕਹੀ ਜਾਂਦੀ ਹੈ। ਸਿਹਤਮੰਦ ਖਾਣ-ਪੀਣ ਵਿਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ, ਖਣਿਜ ਅਤੇ ਪਾਣੀ ਸ਼ਾਮਲ ਹਨ। ਇਸ ਤਰ੍ਹਾਂ ਦਾ ਖਾਣ-ਪੀਣ ਸਰੀਰ ਦਾ ਭਾਰ ਨਿਅੰਤਰਿਤ ਕਰਨ ‘ਚ ਮਦਦ ਕਰਨ ਦੇ ਨਾਲ ਹੀ ਬੀਮਾਰੀਆਂ ਤੋਂ ਵੀ ਦੂਰ ਰਖਦਾ ਹੈ।

ਹਾਲਾਂਕਿ ਭੋਜਨ ਨੂੰ ਲੈ ਕੇ ਮਾਹਰ ਕੁਝ ਹੋਰ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੰਦੇ ਹਨ। ਭੋਜਨ ਕਰਨ ਦੇ ਤੁਰਤ ਬਾਅਦ ਸਿਗਰੇਟ ਨਹੀਂ ਪੀਣੀ ਚਾਹੀਦੀ। ਭੋਜਨ ਕਰਨ ਤੋਂ ਬਾਅਦ ਚਾਹ ਪੀਣਾ, ਖ਼ਾਸ ਤੌਰ ਨਾਲ ਰਾਤ ਦੇ ਭੋਜਨ ਤੋਂ ਬਾਅਦ ਚਾਹ ਪਾਚਣ ਪਰਿਕ੍ਰੀਆ ‘ਚ ਰੁਕਾਵਟ ਬਣਦੀ ਹੈ। ਫ਼ਲ ਖਾਣਾ ਵਧੀਆ ਹੁੰਦਾ ਹੈ ਪਰ ਖਾਣ ਤੋਂ ਬਾਅਦ ਫ਼ਲ ਖਾਣ ਨਾਲ ਕਬਜ਼ ਹੋਣ ਦੀ ਸ਼ੰਕਾ ਵੱਧ ਜਾਂਦੀ ਹੈ।

ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਫ਼ਲ ਖਾਣ ‘ਤੇ ਉਨ੍ਹਾਂ ਦਾ ਪਾਚਣ ਕਾਫ਼ੀ ਦੇਰ ‘ਚ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਢਿੱਡ ‘ਚ ਦੇਰ ਤਕ ਖਾਣਾ ਰਹਿਣ ਕਾਰਨ ਐਸਿਡ ਬਣਨ ਦੀ ਪਰਿਕ੍ਰੀਆ ਸ਼ੁਰੂ ਹੋ ਜਾਂਦੀ ਹੈ। ਅਸੀਂ ਅਕਸਰ ਵੱਡੇ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੈ ਕਿ ਖਾਣਾ ਖਾਣ ਦੇ ਤੁਰਤ ਬਾਅਦ ਸੌਣਾ ਨਹੀਂ ਚਾਹੀਦਾ।ਮਾਹਰਾਂ ਮੁਤਾਬਕ ਭੋਜਨ ਕਰਨ ਤੋਂ ਬਾਅਦ ਝਪਕੀ ਲੈਣ ‘ਤੇ ਖਾਣਾ ਪਚਾਉਣ ਲਈ ਸਰੀਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।

ਇਸ ਕਾਰਨ ਬਦਹਜ਼ਮੀ, ਭਾਰ ਵਧਣ ਵਰਗੀਆਂ ਸਮੱਸਿਆਵਾਂ ਹੋਣ ਖ਼ਤਰਾ ਰਹਿੰਦਾ ਹੈ। ਨਹਾਉਣ ਨਾਲ ਸਾਡੇ ਸਰੀਰ ਦਾ ਤਾਪਮਾਨ ਨਿਅੰਤਰਿਤ ਰਹਿੰਦਾ ਹੈ ਪਰ ਖਾਣਾ ਖਾਣ ਤੋਂ ਬਾਅਦ ਨਹਾਉਣ ਨੂੰ ਮਾਹਰ ਵਧੀਆ ਨਹੀਂ ਮੰਣਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਹਾਉਣ ਤੋਂ ਬਾਅਦ ਸਰੀਰ ‘ਚ ਖ਼ੂਨ ਦਾ ਵਹਾਅ ਚਮੜੀ ਵੱਲ ਸ਼ੁਰੂ ਹੋਣ ਲਗਦਾ ਹੈ, ਜਿਸ ਨਾਲ ਪਾਚਣ ਪਰਿਕ੍ਰੀਆ ਵਿਚ ਰੁਕਾਵਟ ਆਉਂਦੀ ਹੈ।

Related posts

ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਗਰਮੀਆਂ ਦੇ ਮੌਸਮ ‘ਚ ਜ਼ਰੂਰ ਖਾਓ ਲੀਚੀ , ਜਾਣੋ ਹੋਰ ਫਾਇਦੇ

On Punjab

Winter Food Precautions : ਸਰਦੀਆਂ ‘ਚ ਜਾਨਲੇਵਾ ਵੀ ਸਾਬਿਤ ਹੋ ਸਕਦੇ ਹਨ ਲਾਲ ਬੀਨਸ ਤੇ ਜੈਫਲ!

On Punjab

Covid-19 vaccine: ਆਕਸਫੋਰਡ ਦੇ ਤੀਜੇ ਪੜਾਅ ‘ਚ ਮਨੁੱਖੀ ਪਰੀਖਣ ‘ਚ ਸੱਤ ਵਾਲੰਟੀਅਰਾਂ ਕੀਤੇ ਗਏ ਬਾਹਰ, ਇਹ ਹੈ ਕਾਰਨ

On Punjab