ਮੁੰਬਈ: ਸਾਲ 2018 ‘ਚ ਜਿੱਥੇ ਬਾਲੀਵੁੱਡ ਨੇ ਕਈ ਵਿਆਹ ਦਿਖਾਏ, ਉੱਥੇ ਹੀ ਲੱਗਦਾ ਹੈ ਕਿ ਇਸ ਸਾਲ ਵੀ ਬਾਲੀਵੁੱਡ ‘ਚ ਕਈ ਲੋਕਾਂ ਦੇ ਘਰ ਸ਼ਹਿਨਾਈ ਗੂੰਜਣ ਵਾਲੀ ਹੈ। ਇਸ ਲਿਸਟ ‘ਚ ਸਭ ਤੋਂ ਪਹਿਲਾਂ ਆਪਣਾ ਨਾਂ ਐਮੀ ਜੈਕਸਨ ਨੇ ਦਰਜ ਕਰਵਾਇਆ ਹੈ। ਜੀ ਹਾਂ, ਪਹਿਲੀ ਜਨਵਰੀ ਨੂੰ ਐਮੀ ਨੇ ਆਪਣੇ ਬੁਆਏਫ੍ਰੈਂਡ ਜੌਰਜ ਪਾਨਾਯੀਯੋਟੋ ਨਾਲ ਮੰਗਣੀ ਕੀਤੀ ਹੈ।
ਹਾਲ ਹੀ ‘ਚ ਐਮੀ ਨੇ ਆਪਣੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕੀਤੀ ਹੈ। ਇਸ ‘ਚ ਐਮੀ, ਜੌਰਜ ਨਾਲ ਨਜ਼ਰ ਆ ਰਹੀ ਹੈ ਤੇ ਜੌਰਜ ਤਸਵੀਰ ‘ਚ ਐਮੀ ਨੂੰ ਕਿੱਸ ਕਰਦੇ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਫੋਟੋ ਨੂੰ ਕੈਪਸ਼ਨ ਦਿੱਤਾ ਗਿਆ ਹੈ, 2019- ਜ਼ਿੰਦਗੀ ‘ਚ ਅਸੀਂ ਰੋਮਾਂਚਕ ਸ਼ੁਰੂਆਤ ਕੀਤੀ ਹੈ।ਦੋਨੋਂ ਲੰਦਨ ‘ਚ ਮਿਲੇ ਸੀ ਤਰਿਲੇਸ਼ਨਸ਼ਿਪ ‘ਚ ਹਨ। ਦੱਸ ਦਈਏ ਜੌਰਜ ਬਿਜਨੈਸਮੈਨ ਹਨ। ਐਮੀ ਹਾਲ ਹੀ ‘ਚ ਫ਼ਿਲਮ ‘2.0’ ‘ਚ ਅਕਸ਼ੈ ਤੇ ਰਜਨੀਕਾਂਤ ਦੇ ਨਾਲ ਨਜ਼ਰ ਆਈ ਸੀ।