75.7 F
New York, US
July 27, 2024
PreetNama
ਖਾਸ-ਖਬਰਾਂ/Important News

ਸਾਲ ਦਾ ਦੂਜਾ ਚੰਦਰ ਗ੍ਰਹਿਣ, 149 ਸਾਲ ਬਾਅਦ ਲੱਗੇਗਾ ਅਜਿਹਾ ਗ੍ਰਹਿਣ, ਜਾਣੋ ਕੁਝ ਖਾਸ ਗੱਲਾਂ

ਨਵੀਂ ਦਿੱਲੀਮੰਗਲਵਾਰ ਨੂੰ ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਰਾਤ ਦੇ 01:32 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਸਵੇਰੇ 4:30 ਮਿੰਟ ਤਕ ਚੱਲੇਗਾ। ਇਸ ਚੰਦਰ ਗ੍ਰਹਿਣ ਦਾ ਅਸਰ ਭਾਰਤ ‘ਤੇ ਵੀ ਹੋਵੇਗਾ। ਨੌਂ ਘੰਟੇ ਪਹਿਲਾਂ ਚੰਨ ਗ੍ਰਹਿਣ ਸੂਤਕ ਲੱਗ ਜਾਵੇਗਾ। ਇਹ ਗ੍ਰਹਿਣ ਕਈ ਅਰਥਾਂ ‘ਚ ਖਾਸ ਹੈ ਕਿਉਂਕਿ 149 ਸਾਲ ਬਾਅਦ ਇਸ ਤਰ੍ਹਾਂ ਦਾ ਗ੍ਰਹਿਣ ਲੱਗਣਾ ਹੈ। ਇਸ ਤੋਂ ਪਹਿਲਾਂ ਅਜਿਹਾ ਗ੍ਰਹਿਣ 1870 ‘ਚ ਗੁਰੂ ਪੂਰਣੀਮਾ ਦੇ ਦਿਨ ਲੱਗਿਆ ਸੀ।

ਇਹ ਗ੍ਰਹਿਣ ਆਸ਼ਾਢ ਸ਼ੁਲਕ ਪੂਰਨਮਾਸੀ ਨੂੰ ਉੱਤਰਾਸ਼ਾਢਾ ਨਕਸ਼ਤਰ ‘ਚ ਲੱਗ ਰਿਹਾ ਹੈ। ਇਸ ਨੂੰ ਖੰਡਗਾਂਸ ਗ੍ਰਹਿਣ ਵੀ ਕਿਹਾ ਜਾਂਦਾ ਹੈ। ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ‘ਤੇ ਵੀ ਪਵੇਗਾ। ਗ੍ਰਹਿਣ ਦਾ ਸਮਾਂ ਤਿੰਨ ਘੰਟੇ ਦਾ ਹੋਵੇਗਾ। ਭਾਰਤ ਦੇ ਨਾਲਨਾਲ ਗ੍ਰਹਿਣ ਆਸਟ੍ਰੇਲੀਆਅਫਰੀਕਾਏਸ਼ੀਆਯੂਰਪ ਤੇ ਦੱਖਣੀ ਅਮਰੀਕਾ ‘ਚ ਵੀ ਨਜ਼ਰ ਆਵੇਗਾ।ਹੁਣ ਜਾਣੋ ਗ੍ਰਹਿਣ ਦੌਰਾਨ ਕੀ ਕਰਨਾ ਚਾਹੀਦਾ ਤੇ ਕੀ ਨਹੀਂ?

• ਸੂਤਕ ਲੱਗਣ ਤੋਂ ਪਹਿਲਾਂ ਗੁਰੂ ਪੁਰਣੀਮਾ ਦੀ ਪੂਜਾ ਕਰਨਾ।

• ਸੂਤਕ ਦੌਰਾਨ ਖਾਣਾ ਨਾ ਖਾਓ।

• ਸੂਤਕ ਸ਼ੁਰੂ ਹੋਣ ਤੋਂ ਗ੍ਰਹਿਣ ਦੇ ਅੰਤਮ ਸਮੇਂ ਤਕ ਸਾਧਨਾ ਕਰਨੀ ਚਾਹੀਦੀ ਹੈ।

• ਇਹ ਸਮਾਂ ਪੂਜਾਪਾਠ ਤੇ ਧਾਰਮਿਕ ਕੰਮਾਂ ਦੇ ਲਿਹਾਜ਼ ਨਾਲ ਸਭ ਤੋਂ ਵਧੀਆ ਹੈ।

• ਆਤਮਵਿਸ਼ਵਾਸ ਪ੍ਰਾਪਤੀ ਲਈ ਇਹ ਸਮਾਂ ਸਭ ਤੋਂ ਠੀਕ ਹੁੰਦਾ ਹੈ।

• ਗ੍ਰਹਿਣ ਨੂੰ ਖੁੱਲ੍ਹੀ ਅੱਖਾਂ ਨਾਲ ਦੇਖਣਾ ਨੁਕਸਾਨਦਾਇਕ ਹੋ ਸਕਦਾ ਹੈ।

• ਗ੍ਰਹਿਣ ਦੇ ਸਮੇਂ ਰੱਬ ਦੀ ਪੂਜਾ ਤੇ ਮੰਤਰਾਂ ਦਾ ਜਾਪ ਕਰੋ

Related posts

ਕੋਰੋਨਾ ਵਾਇਰਸ ਦੇ ਡਰ ਕਾਰਨ ਇਸ ਦੇਸ਼ ਦੇ ਵਿੱਤ ਮੰਤਰੀ ਨੇ ਕੀਤੀ ਖ਼ੁਦਕੁਸ਼ੀ

On Punjab

ਵਿਗਿਆਨੀਆਂ ਦੀ ਗੰਭੀਰ ਚੇਤਾਵਨੀ, ਗ੍ਰੀਨ ਹਾਊਸ ਗੈਸਾਂ ਵਧਣ ਨਾਲ ਪਵੇਗਾ ਇਹ ਖਤਰਨਾਕ ਪ੍ਰਭਾਵ

On Punjab

ਇਸ ਸਾਲ ਦੇ ਅੰਤ ਤੱਕ ਉਪਲੱਬਧ ਹੋਵੇਗਾ ਕੋਰੋਨਾ ਨਾਲ ਲੜਨ ਲਈ ਟੀਕਾ : ਟਰੰਪ

On Punjab