PreetNama
ਰਾਜਨੀਤੀ/Politics

ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਦੀ SPG ਸੁਰੱਖਿਆ ਹਟਾਈ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿੱਤੀ ਜਾਣ ਵਾਲੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਸੁਰੱਖਿਆ ਵਾਪਸ ਲੈ ਲਈ ਹੈ। ਗ੍ਰਹਿ ਮੰਤਰਾਲੇ ਨੇ ਹੁਣ ਉਨ੍ਹਾਂ ਨੂੰ ਕੇਂਦਰੀ ਸੁਰੱਖਿਆ ਬਲ (CRPF) ਦੀ Z+ ਸੁਰੱਖਿਆ ਕਵਰ ਦੇਣ ਦਾ ਫੈਸਲਾ ਕੀਤਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਡਾ. ਮਨਮੋਹਨ ਸਿੰਘ ਦੀ ਐਸਪੀਜੀ ਸੁਰੱਖਿਆ ਹਟਾਉਣ ਦਾ ਫੈਸਲਾ ਰੀਵਿਊ ਬੈਠਕ ਵਿੱਚ ਕੀਤਾ ਗਿਆ। ਐਸਪੀਜੀ ਸੁਰੱਖਿਆ ਦੇਸ਼ ਦੇ ਵੱਡੇ ਨੇਤਾਵਾਂ ਨੂੰ ਦਿੱਤੀ ਜਾਂਦੀ ਹੈ, ਇਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਪੁੱਤਰ ਗਾਂਧੀ ਤੇ ਪ੍ਰਿਅੰਕਾ ਗਾਂਧੀ ਸ਼ਾਮਲ ਹਨ।

ਮਨਮੋਹਨ ਸਿੰਘ ਵਾਂਗ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਤੇ ਵੀਪੀ ਸਿੰਘ ਤੋਂ ਵੀ ਸੁਰੱਖਿਆ ਛਤਰੀ ਹਟਾ ਲਈ ਗਈ ਹੈ। ਖ਼ਤਰੇ ਦੇ ਖ਼ਦਸ਼ੇ ਨੂੰ ਦੇਖਦਿਆਂ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਕਵਰ ਦਿੱਤਾ ਜਾਂਦਾ ਹੈ। ਡਾ. ਮਨਮੋਹਨ ਸਿੰਘ ਦੀਆਂ ਧੀਆਂ ਨੇ ਖ਼ੁਦ ਨੂੰ ਇਸ ਸੁਰੱਖਿਆ ਛਤਰੀ ਤੋਂ ਵੱਖ ਕਰ ਲਿਆ ਸੀ। ਇਵੇਂ ਹੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਗੋਦ ਲਈ ਧੀ ਨੇ ਵੀ ਸੁਰੱਖਿਆ ਕਵਰ ਨੂੰ ਮਨ੍ਹਾਂ ਕਰ ਦਿੱਤਾ ਸੀ।

Related posts

ਚੀਨ ਨੇ ਮੁੜ ਕੀਤੀ ਖਤਰਨਾਕ ਹਰਕਤ, ਭਾਰਤੀ ਫੌਜ ਹੋਈ ਚੌਕਸ, 35 ਹਜ਼ਾਰ ਵਾਧੂ ਜਵਾਨ ਤਾਇਨਾਤ

On Punjab

Lok Sabha Poll Results Punjab 2019: ਫ਼ਿਰੋਜ਼ਪੁਰ ਹਲਕੇ ‘ਚ ਸੁਖਬੀਰ ਬਾਦਲ ਜਿੱਤੇ

On Punjab

ਖੇਤੀ ਕਨੂੰਨ ਨੂੰ ਲਾਗੂ ਹੋਣ ਤੋਂ ਰੋਕਣ ਲਈ ਹੁਣ ਕੈਪਟਨ ਅਮਰਿੰਦਰ ਕੱਢਣਗੇ ਹੱਲ!

On Punjab
%d bloggers like this: