PreetNama
ਖਾਸ-ਖਬਰਾਂ/Important News

ਸ਼ੁੱਧ ਪੰਜਾਬੀ ਖਾਣੇ ਦਾ ਸਵਾਦ -ਫਲੇਮਸ ਰੈਸਟਰੋਰੈਟ ਰਾਹੀਂ ਪੰਜਾਬੀਆਂ ਨੂੰ ਲਾਜਵਾਬ ਭੋਜਨ ਦਾ ਤੋਹਫ਼ਾ

 ਜੁਲਾਈ 7 -(ਪ੍ਰਿਤਪਾਲ ਕੋਰ ਪ੍ਰੀਤ ) ਪੰਜਾਬੀ ਭੋਜਨ ਆਪਣੇ ਵੱਖਰੇ ਸਵਾਦ ਕਰ ਕੇ ਹਰ ਕਲਚਰ ਦੇ ਲੋਕਾਂ ਦੀ ਪਹਿਲੀ ਪਸੰਦ ਹੈ । ਇਸੇ ਪਸੰਦ ਨੂੰ ਮੁੱਖ ਰੱਖਦਿਆਂ ਅੱਜ 246-04 ਜਰੀਚੋ ਟਰਮਪਾਈਕ ਫਲੋਰਲ ਪਾਰਕ ਨਿਊਯਾਰਕ 11001 ਵਿਖੇ ‘ ਫਲੇਮਸ ਰੈਸਟਰੋਰੈਟ ‘ ਦੀ ਗ੍ਰੈਡ ਉਪਨਿੰਗ ਕੀਤੀ ਗਈ । ਮਾਲਕ ਦਿਲਪ੍ਰੀਤ ਸਿੰਘ ਪਾਰਟਨਰ ਦਲੇਰ ਸਿੰਘ, ਗੁਰਮੇਜ ਸਿੰਘ ,ਗੁਰਵਿੰਦਰ ਸਿੰਘ, ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਰੈਸਟਰੋਰੈਟ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਦੋਵੇਂ ਤਰਾ ਦਾ ਭੋਜਨ ਉਪਲੱਬਧ ਹੋਵੇਗਾ । ਸ਼ਾਕਾਹਾਰੀ ਭੋਜਨ ਦੇ ਲਈ ਸਪੈਸ਼ਲ ਕੁੱਕ ਰੱਖੇ ਗਏ ਹਨ । ਰੈਸਟਰੋਰੈਟ ਵਿੱਚ ਸਵੇਰ ਦੇ ਨਾਸ਼ਤੇ ਵਿੱਚ ਸਪੈਸ਼ਲ ਦਹੀ -ਪਰੋਠੇ ਤੇ ਲੱਸੀ ਤੋਂ ਲੈ ਕੇ ਸ਼ਾਮ ਦੇ ਭੋਜਨ ਤੱਕ ਹਰ ਵੰਨਗੀ ਦਾ ਖਾਣਾ ਮਿਲੇਗਾ । ਨਾਲ ਹੀ ਇੱਕ ਖ਼ੂਬਸੂਰਤ ਬਾਰ ਦਾ ਵੀ ਪ੍ਰਬੰਧ ਹੈ । ਰੈਸਟਰੋਰੈਟ ਬਹੁੱਤ ਹੀ ਖ਼ੂਬਸੂਰਤ ਤੇ ਸਾਫ਼ – ਸੁਥਰਾ ਹੈ । ਭੋਜਨ ਬਣਾਉਣ ਵਿੱਚ ਸਫਾਈ ਦਾ ਪੂਰਾ ਧਿਆਨ ਰੱਖਿਆਂ ਜਾਂਦਾ ਹੈ । ਅੱਜ ਉਪਨਿੰਗ ਪਾਰਟੀ ਤੇ ਸਮੂਹ ਜਥੇਬੰਦੀਆਂ ਦੇ ਮੈਂਬਰ ਸਾਹਿਬਾਨ , ਇਲੈਕਟਿ੍ਰਵ ਤੇ ਪੇਪਰ ਮੀਡੀਆ ਤੋਂ ਇਲਾਵਾ ਹੋਰ ਮਹਿਮਾਨ ਵੀ ਸ਼ਾਮਿਲ ਸਨ । ਸਭ ਨੇ ਖਾਣੇ ਦਾ ਸਵਾਦ ਚੱਖਿਆ ਤੇ ਖਾਣੇ ਦੀ ਭਰਪੂਰ ਤਾਰੀਫ਼ ਕੀਤੀ । ਪੰਜਾਬੀ ਪ੍ਰੈਸ ਕਲੱਬ ਤਰਫੋ ਬਲਵੰਤ ਹੋਤੀ ਜੀ,ਮਨੀਸ਼ ਜੀ,ਟੀਟੂ ਜੀ ,ਪ੍ਰਿਤਪਾਲ ਕੋਰ ਪ੍ਰੀਤ ਤੇ ਨਿਸ਼ਾ ਸਿੰਘ ਨੇ ਸਮੂਹ ਕਲੱਬ ਮੈਂਬਰਾਂ ਵੱਲੋਂ ਰੈਸਟਰੋਰੈਟ ਮਾਲਕ ਤੇ ਪਾਰਟਨਰ ਨੂੰ ਵਧਾਈ ਦਿੱਤੀ । ਦਲੇਰ ਸਿੰਘ ਤੇ ਗੁਰਮੇਜ ਸਿੰਘ ਜੀ ਲੰਬੇ ਸਮੇ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਸਾਹਿਬ ਵਿਖੇ ਸਿੱਖ ਕੋਮ ਦੀ ਸੇਵਾ ਤਨ-ਮਨ ਨਾਲ ਕਰ ਰਹੇ ਹਨ । ਗੁਰੂ ਘਰ ਵਿੱਚ ਬੱਚਿਆ ਨੂੰ ਗਤਕਾ ਸਿਖਲਾਈ ਵੀ ਦੇ ਰਹੇ ਹਨ ਤੇ ਬਾਣੀ ਨਾਲ ਵੀ ਜੋੜ ਰਹੇ ਹਨ । ਹੁਣ ਪੰਜਾਬੀ ਸਟਾਈਲ ਰੈਸਟਰੋਰੈਟ ਖੋਲ ਕੇ ਇੱਥੇ ਪੰਜਾਬੀਆਂ ਖਲ ਰਹੀ ਢਾਬੇ ਦੇ ਖਾਣੇ ਵਾਲੀ ਕਮੀ ਨੂੰ ਵੀ ਪੂਰਾ ਕਰ ਦਿੱਤਾ ਹੈ । ਵਾਹਿਗੁਰੂ ਇੰਨਾਂ ਨੂੰ ਹੋਰ ਤਰੱਕੀ ਬਖ਼ਸ਼ੇ ਤਾਂ ਜੋ ਇਹ ਏਦਾਂ ਹੀ ਜਨਤਾ ਦੀ ਸੇਵਾ ਕਰਦੇ ਰਹਿਣ ।

Related posts

ਯੁੱਧ ਬਾਰੇ ਟਰੰਪ ਦੀ ਇਰਾਨ ਨੂੰ ਸਿੱਧੀ ਧਮਕੀ, ਇਰਾਨ ਨੂੰ ਉਸਦੇ ‘ਅੰਤ’ ਦੀ ਚੇਤਾਵਨੀ

On Punjab

US Election 2020: ਜੋ ਬਿਡੇਨ ਦਾ ਟਰੰਪ ਤੇ ਹਮਲਾ, ਹਿੰਸਕ ਪ੍ਰਦਰਸ਼ਨਾਂ ਲਈ ਵੀ ਟਰੰਪ ਨੂੰ ਕਿਹਾ ਜਿੰਮੇਵਾਰ

On Punjab

ਐਲਨ ਮਸਕ ਨੇ 44 ਅਰਬ ਡਾਲਰ ਭਾਵ 3200 ਅਰਬ ਰਪਏ ’ਚ ਖ਼ਰੀਦਿਆ Twitter,ਕੰਪਨੀ ਨੇ ਪੇਸ਼ਕਸ਼ ਨੂੰ ਕੀਤਾ ਮਨਜ਼ੂਰ

On Punjab