ਕੀਰਤਪੁਰ ਸਾਹਿਬ : ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱੈਸਐੱਮਓ ਡਾ. ਰਾਮ ਪ੫ਕਾਸ਼ ਨਰੋਆ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਰਤਪੁਰ ਸਾਹਿਬ ਵਿਖੇ ਸਵਾਈਨ ਫਲੂ ਸਬੰਧੀ ਸਕੂਲੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਸਵਾਈਨ ਫਲੂ ਇਕ ਬੁਖ਼ਾਰ ਹੈ ਜੋ ਕਿ ਐੱਚ 1, ਐੱਨ 1, ਦੀ ਇਨਪੈਕਸਨ ਦੁਆਰਾ ਹੁੰਦਾ ਹੈ। ਇਸ ਦੇ ਲੱਛਣ ਮਰੀਜ਼ਾਂ ਨੂੰ ਖਾਂਸੀ, ਜ਼ੁਕਾਮ, ਅੱਖਾਂ ‘ਚ ਪਾਣੀ ਵਗਣਾ, ਉਲਟੀਆਂ, ਟੱਟੀਆਂ, 101 ਤੋਂ ਵੱਧ ਬੁਖਾਰ, ਅਤੇ ਜੋੜਾਂ ਵਿਚ ਦਰਦ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਖੰਘਣ, ਿਛੱਕਣ, ਹੱਥ ਮਿਲਾਉਣ ਪ੫ਭਾਵਿਤ ਮਰੀਜ਼ ਦੇ ਸੰਪਰਕ ‘ਚ ਆਈ ਵਸਤੂ ਨੂੰ ਛੂਹਣ ਨਾਲ ਫੈਲਦੀ ਹੈ । ਇਸ ਤੋਂ ਬਚਾਅ ਲਈ ਖਾਂਸੀ, ਜੁਖਾਮ ਵਾਲਾ ਮਰੀਜ਼ ਤੋਂ ਵੱਖਵਾ ਬਣਾ ਕੇ ਰੱਖਿਆ ਜਾਵੇ ਤੇ ਥਾਂ-ਥਾਂ ਤੇ ਹੱਥਾਂ ਨੂੰ ਟੱਚ ਨਾ ਕੀਤਾ ਜਾਵੇ ਜ਼ਿਆਦਾ ਭੀੜ ਵਾਲੀ ਥਾਂ ਨਾ ਜਾਇਆ ਜਾਵੇ ਵੱਧ ਤੋਂ ਵੱਧ ਗਰਮ ਪਾਣੀ ਅਤੇ ਗਰਮ ਭੋਜਨ ਦਾ ਇਸਤੇਮਾਲ ਕੀਤਾ ਜਾਵੇ ਜੇ ਕਿਸੇ ‘ਚ ਇਸ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ ਤਾਂ ਸਰਕਾਰੀ ਸੰਸਥਾ ‘ਚ ਜਾ ਕੇ ਟੈਸਟ ਕਰਵਾਉਣ ਤੇ ਆਪਣਾ ਇਲਾਜ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਸੁਪਰਵਾਈਜ਼ਰ ਸੁਖਦੀਪ ਸਿੰਘ, ਪਿ੫ੰਸੀਪਲ ਰਣਜੀਤ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ, ਮੋਹਣ ਸਿੰਘ ਆਦਿ ਹਾਜ਼ਰ ਸਨ।