ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨੂੰ ਆਪਣੀ ਫਿੱਟਨੈੱਸ ਰੂਟੀਨ ਦੀ ਝਲਕ ਦਿਖਾ ਚੁੱਕੇ ਹਨ। ਹੁਣ ਸਲਮਾਨ ਐਸਕੇ-27 ਜਿੰਮ ਫ੍ਰੈਂਚਾਇਜ਼ੀ ਲੌਂਚ ਕਰਨ ਲਈ ਤਿਆਰ ਵੀ ਹਨ। ਉਹ ਸਾਲ 2020 ਤਕ ਦੇਸ਼ ਭਰ ‘ਚ 300 ਜਿੰਮ ਖੋਲ੍ਹਣ ਦੀ ਪਲਾਨਿੰਗ ਕਰ ਰਹੇ ਹਨ।
ਸਲਮਾਨ ਵੱਲੋਂ ਜਾਰੀ ਕੀਤੇ ਬਿਆਨ ‘ਚ ਕਿਹਾ, “ਬੀਇੰਗ ਹਿਊਮਨ ਚੇਨ ਤੇ ਬੀਇੰਗ ਸਟ੍ਰਾਂਗ ਫਿੱਟਨੈੱਸ ਉਪਕਰਨਾਂ ਤੋਂ ਬਾਅਦ ਸਲਮਾਨ ਜਿੰਮ ਤੇ ਫਿੱਟਨੈੱਸ ਸੈਂਟਰ ਖੋਲ੍ਹਣਗੇ। ਐਸਕੇ 27 ਦਾ ਮੁੱਖ ਮਕਸਦ ਫਿੱਟਨੈੱਸ ਇੰਡੀਆ ਮੂਵਮੈਂਟ ਦਾ ਸੁਨੇਹਾ ਫੈਲਾਉਣ ਦੇ ਨਾਲ ਹਰ ਇੱਕ ਨੂੰ ਫਿੱਟ ਤੇ ਸਿਹਤਮੰਦ ਰੱਖਣਾ ਹੈ। ਇਸ ਤੋਂ ਇਲਾਵਾ ਫਿੱਟਨੈੱਸ ਟ੍ਰੇਨਰ ਤੇ ਲੋੜਮੰਦਾਂ ਲਈ ਰੁਜ਼ਗਾਰ ਦੇ ਮੌਕੇ ਖੁੱਲ੍ਹਣਗੇ।ਅਪਰੈਲ ‘ਚ ਸਲਮਾਨ ਨੇ ਆਪਣਾ ਫਿੱਟਨੈੱਸ ਉਪਕਰਨ ਬ੍ਰਾਂਡ ਬੀਇੰਗ ਸਟ੍ਰਾਂਗ ਲੌਂਚ ਕੀਤਾ ਸੀ। ਇਸ ਦੇ ਨਾਲ ਸਲਮਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਅਕਸਰ ਉਹ ਆਪਣੇ ਅਕਾਉਂਟ ‘ਤੇ ਜਿੰਮ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ਆਈ ਫ਼ਿਲਮ ‘ਭਾਰਤ’ ਨੇ ਬਾਕਸਆਫਿਸ ‘ਤੇ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। ਹੁਣ ਸਲਮਾਨ ਆਪਣੀ ਅਗਲੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ’ਚ ਬਿਜ਼ੀ ਹਨ।