75.7 F
New York, US
July 27, 2024
PreetNama
ਖਾਸ-ਖਬਰਾਂ/Important News

ਸਰਬਜੀਤ ਸਿੰਘ ਨੇ ਦੱਸੀ ਦਿੱਲੀ ਪੁਲਿਸ ਦੇ ਤਸ਼ੱਦਦ ਦੀ ਕਹਾਣੀ

ਬੀਤੇ ਦਿਨ ਦਿੱਲੀ ਵਿੱਚ ਇੱਕ ਸਿੱਖ ਪਿਉ-ਪੁੱਤ ਨਾਲ ਦਰਦਨਾਕ ਕਾਰਾ ਵਾਪਰਿਆ। ਦਿੱਲੀ ਪੁਲਿਸ ਵੱਲੋਂ ਸੜਕ ‘ਤੇ ਭੀੜ ਵਿੱਚ ਸਿੱਖ ਪਿਉ-ਪੁੱਤ ਦੀ ਸ਼ਰ੍ਹੇਆਮ ਕੁੱਟਮਾਰ ਕੀਤੀ ਗਈ। ਇਸ ਸਬੰਧੀ ਪੀੜਤ ਸਰਬਜੀਤ ਸਿੰਘ ਨੇ ਸਾਰੀ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਸੜਕ ‘ਤੇ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਥਾਣੇ ਲਿਜਾ ਕੇ ਵੀ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਬਾਰੇ ਦੋਵਾਂ ਧਿਰਾਂ ਦੇ ਵੱਖ-ਵੱਖ ਬਿਆਨ ਸਾਹਮਣੇ ਆਏ ਹਨ।
ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਇਕ ਪਾਸੇ ਖੜੀ ਸੀ। ਪੁਲਿਸ ਦੀ ਜਿਪਸੀ ਆਈ ਤੇ ਉਨ੍ਹਾਂ ਦੇ ਟੈਂਪੂ ਦੇ ਬਿਲਕੁਲ ਨਾਲ ਆ ਕੇ ਰੁਕੀ। ਇਸ ਦੌਰਾਨ ਜਿਪਸੀ ਦੀ ਟੈਂਪੂ ਨਾਲ ਹਲਕੀ ਟੱਕਰ ਹੋ ਗਈ। ਪੁਲਿਸ ਨੇ ਉਨ੍ਹਾਂ ਨੂੰ ਡੰਡਾ ਦਿਖਾਇਆ ਤੇ ਗਾਲ਼੍ਹਾਂ ਕੱਢੀਆਂ। ਮਗਰੋਂ ਜਿਪਸੀ ਅੱਗੇ ਚਲੀ ਗਈ ਤੇ ਥਾਣੇ ਦੇ ਅੱਗੇ ਜਾ ਕੇ ਫਿਰ ਰੁਕ ਗਈ। ਹੁਣ ਪਿੱਛੇ ਸਰਬਜੀਤ ਸਿੰਘ ਤੇ ਉਨ੍ਹਾਂ ਦਾ ਪੁੱਤਰ ਟੈਂਪੂ ਲੈ ਕੇ ਆ ਰਹੇ ਸੀ। ਪੁਲਿਸ ਨੇ ਫਿਰ ਉਨ੍ਹਾਂ ਨੂੰ ਗੁੱਸਾ ਦਿਖਾਉਂਦਿਆਂ ਗੱਡੀ ਸਾਈਡ ‘ਤੇ ਲਾਉਣ ਲਈ ਕਿਹਾ। ਫਿਰ ਥਾਣੇ ਵਿੱਚੋਂ ਹੋਰ ਪੁਲਿਸ ਬੁਲਾ ਲਈ ਤੇ ਉਨ੍ਹਾਂ ਦੋਵਾਂ ਪਿਉ-ਪੁੱਤ ਨੂੰ ਸ਼ਰ੍ਹੇਆਮ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਪਿੱਛੋਂ ਥਾਣੇ ਲਿਜਾ ਕੇ ਵੀ ਉਨ੍ਹਾਂ ‘ਤੇ ਤਸ਼ੱਦਦ ਢਾਹੇ ਗਏ।
ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਝਗੜੇ ਦੀ ਸ਼ੁਰੂਆਤ ਪੀੜਤ ਸਰਬਜੀਤ ਸਿੰਘ ਵੱਲੋਂ ਕੀਤੀ ਗਈ ਸੀ। ਪੁਲਿਸ ਦੀ ਗੱਡੀ ਹਲਕਾ ਜਿਹਾ ਸਰਬਜੀਤ ਸਿੰਘ ਦੇ ਟੈਂਪੂ ਨਾਲ ਟਕਰਾ ਗਈ ਸੀ। ਅਧਿਕਾਰੀ ਨੇ ਕਿਹਾ ਕਿ ਪਹਿਲਾਂ ਪੁਲਿਸ ਪਾਰਟੀ ‘ਤੇ ਹਮਲਾ ਹੋਇਆ, ਉਸ ਤੋਂ ਬਾਅਦ ਪੁਲਿਸ ਵਾਲਿਆਂ ਸਰਬਜੀਤ ਸਿੰਘ ਤੇ ਉਨ੍ਹਾਂ ਦੇ ਨਾਬਾਲਿਗ ਪੁੱਤਰ ਦੀ ਕੁੱਟਮਾਰ ਕੀਤੀ ਜੋ ਕਿ ਬਿਲਕੁਲ ਗੈਰ ਪੇਸ਼ੇਵਾਰਾਨਾ ਹੈ।
ਦੱਸ ਦੇਈਏ ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਰਾਸ FIR ਦਰਜ ਕੀਤੀ ਗਈ ਹੈ। ਹੁਣ ਇਹ ਮਾਮਲਾ ਕ੍ਰਾਈਮ ਬਰਾਂਚ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਕਿਸ-ਕਿਸ ਪੁਲਿਸ ਅਧਿਕਾਰੀ-ਮੁਲਾਜ਼ਮ ਦੀ ਗ਼ਲਤੀ ਸੀ। ACP ‘ਤੇ ਹੋਏ ਹਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੋ ਮਾਮਲੇ ਦਰਜ ਕੀਤੇ ਹਨ ਜਿਸ ਵਿੱਚੋਂ ਪਹਿਲੇ ਮਾਮਲੇ ਵਿੱਚ ਸਿੱਖ ਟੈਂਪੂ ਚਾਲਕ ਸਰਬਜੀਤ ਸਿੰਘ ਨੂੰ ਮੁਲਜ਼ਮ ਠਹਿਰਾਇਆ ਗਿਆ ਹੈ। ਦੂਜਾ ਮਾਮਲਾ ਸਿੱਖ ਚਾਲਕ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਮਾਮਲੇ Assault and use of course ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਹਨ।

Related posts

ਚੀਨ ਨੇ ਕੀਤੀ ਇਸਰੋ ਦੀ ਤਾਰੀਫ, ਉਮੀਦ ਨਾ ਛੱਡਣ ਦੀ ਸਲਾਹ

On Punjab

ਬਾਇਡਨ ਨੇ ਸ਼ਰਨਾਰਥੀਆਂ ਦੀ ਹੱਦ ਨਾ ਵਧਾਉਣ ਦੇ ਫ਼ੈਸਲੇ ਦਾ ਕੀਤਾ ਬਚਾਅ, ਦੱਸੀ ਲਾਚਾਰੀ, ਜਾਣੋ ਕੀ ਕਿਹਾ

On Punjab

ਅੰਬਾਲਾ ‘ਚ 67 ਸਾਲ ਦੇ ਮਰੀਜ਼ ਦੀ ਮੌਤ, ਹਰਿਆਣਾ ‘ਚ ਪਹਿਲੀ ਮੌਤ

On Punjab