ਹਰ ਮੌਸਮ ‘ਚ ਪੈਰਾਂ ਦੀ ਸਫ਼ਾਈ ਤੇ ਸੁੰਦਰਤਾ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਥੇ ਸਰਦੀਆਂ ਪੈਰਾਂ ਦੀ ਚਮੜੀ ਨੂੰ ਖੁਸ਼ਕ ਬਣਾ ਦਿੰਦੀਆਂ ਹਨ, ਉਥੇ ਗਰਮੀ ਦੇ ਮੌਸਮ ਵਿਚ ਧੁੱਪ ਤੇ ਗੰਦਗੀ ਕਾਰਨ ਪੈਰ ਜਲਦੀ ਗੰਦੇ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਹੱਥਾਂ ਪੈਰਾਂ ਦੀ ਸੁੰਦਰਤਾ ਹੋਰ ਵੀ ਜ਼ਿਆਦਾ ਵੱਧ ਜਾਵੇਗੀ। ਪੈਰਾਂ ਦੀ ਰੋਜ਼ਾਨਾ ਸਫ਼ਾਈ ਕਰੋ। ਨਹਾਉਂਦੇ ਸਮੇਂ ਨਰਮ ਬੁਰਸ਼ ਨਾਲ ਪੈਰਾਂ ਨੂੰ ਰਗੜੋ ਤੇ ਜੇਕਰ ਪੈਰਾਂ ਦੀ ਚਮੜੀ ਸਖਤ ਤੇ ਰੱਖੀ ਹੋ ਰਹੀ ਹੈ ਤਾਂ ਉਸ ਦੀ ਕਰੀਮ ਨਾਲ ਮਸਾਜ ਕਰੋ।
* ਪੈਰਾਂ ਦੇ ਨਹੁੰਆਂ ਨੂੰ ਵੀ ਸਾਫ ਰੱਖੋ। ਇਨ੍ਹਾਂ ਵਿਚ ਜੰਮੀ ਗੰਦਗੀ ਪੈਰਾਂ ਨੂੰ ਬਦਸੂਰਤ ਬਣਾਉਂਦੀ ਹੈਨਹਾਉਣ ਤੋਂ ਬਾਅਦ ਪੈਰਾਂ ‘ਤੇ ਮਾਸਚੁਰਾਈਜ਼ਰ ਲਗਾਉਣਾ ਨਾ ਭੁੱਲੋ। ਇਸ ਨਾਲ ਪੈਰਾਂ ਦੀ ਚਮੜੀ ਮੁਲਾਇਮ ਰਹੇਗੀ।
* ਪੈਰਾਂ ਦੇ ਨਹੁੰਆਂ ਨੂੰ ਬਹੁਤਾ ਲੰਬਾ ਨਾ ਰੱਖੋ।ਰੋਜ਼ਾਨਾ ਰਾਤ ਨੂੰ ਪੈਰ ਹਲਕੇ ਗਰਮ ਪਾਣੀ ਨਾਲ ਸਾਫ ਕਰਕੇ ਉਨ੍ਹਾਂ ਦੀ ਕਰੀਮ ਜਾਂ ਸਰੋਂ ਦੇ ਤੇਲ ਨਾਲ ਮਾਲਿਸ਼ ਕਰੋ।
* ਜੇਕਰ ਪੈਰ ਬਹੁਤ ਜ਼ਿਆਦਾ ਕਾਲੇ ਹਨ ਤਾਂ ਹਫ਼ਤੇ ਵਿਚ ਇਕ ਵਾਰ ਬਲੀਚ ਕਰੋ। ਇਸ ਨਾਲ ਪੈਰਾਂ ਦਾ ਕਾਲਾਪਨ ਵੀ ਘੱਟ ਹੋਵੇਗਾ।