32.74 F
New York, US
November 28, 2023
PreetNama
ਸਮਾਜ/Social

ਸਮਾਜ ਸੇਵਾ ‘ਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਸਰਦਾਰ ਜੋਰਾ ਸਿੰਘ ਸੰਧੂ

 

ਇਸ ਦੁਨੀਆਂ ਤੇ ਬਹੁਤ ਹੀ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਕਿ ਆਪਣੀ ਮਿਹਨਤ ਦੀ ਕਮਾਈ ਵੀ ਸਮਾਜ ਸੇਵਾ ਦੇ ਕੰਮਾਂ ਉਪਰ ਖ਼ਰਚ ਕਰ ਦਿੰਦੇ ਹਨ। ਭਾਵੇਂ ਹੀ ਕਦੇ ਸਮਾਜ ਸੇਵਾ ਦੇ ਲਈ ਉਨ੍ਹਾਂ ਦੇ ਵਲੋਂ ਸਰਕਾਰੀ ਸਹਾਇਤਾ ਨਹੀਂ ਲਈ ਜਾਂਦੀ। ਪਰ ਉਹ ਆਪਣੇ ਦਮ ‘ਤੇ ਹੀ ਲੋਕਾਂ ਦੀ ਸਮਾਜ ਸੇਵਾ ਕਰਨਾ ਚੰਗਾ ਕੰਮ ਸਮਝਦੇ ਹਨ। ਸਮਾਜ ਦੇ ਅੰਦਰ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ, ਜੋ ਦੂਜਿਆਂ ਦੇ ਹਮਦਰਦੀ ਹੋਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਉਪਰਾਲਾ ਕਰਦੇ ਹੋਣ।

ਅਜਿਹੀ ਹੀ ਇਕ ਸਖਸ਼ੀਅਤ ਬੈਠੀ ਹੈ ਸਰਹੱਦੀ ਫਿਰੋਜ਼ਪੁਰ ਕੈਂਟ ਦੇ ਵਿਚ। ਜਿਨ੍ਹਾਂ ਦਾ ਨਾਮ ਸਰਦਾਰ ਜੋਰਾ ਸਿੰਘ ਸੰਧੂ ਹੈ। ਜੋਰਾ ਸਿੰਘ ਸੰਧੂ ਭਾਵੇਂ ਹੀ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਦੇ ਨਾਲ ਜੁੜੇ ਹੋਏ ਹਨ, ਪਰ ਉਨ੍ਹਾਂ ਦੇ ਵਲੋਂ ਸਿਆਸਤ ਨੂੰ ਪਾਸੇ ਰੱਖ ਕੇ ਹਮੇਸ਼ਾਂ ਹੀ ਲੋਕ ਹਿੱਤ ਕੰਮ ਕੀਤੇ ਜਾਂਦੇ ਹਨ। ਲੋਕਾਂ ਲਈ ਭਲਾਈ ਦਾ ਕੰਮ ਹੀ ਉਨ੍ਹਾਂ ਦੀ ਅਸਲੀ ਸਿਆਸਤ ਹੈ। ਜ਼ਿਆਦਾਤਰ ਭਾਵੇਂ ਹੀ ਲੀਡਰਾਂ ਦੇ ਵਲੋਂ ਜਨਤਾ ਦੇ ਕੰਮਾਂ ਨਾਲੋਂ ਆਪਣੇ ਕੰਮਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਪਰ ਜੋਰਾ ਸਿੰਘ ਸੰਧੂ ਦੇ ਵਲੋਂ ਆਪਣੇ ਨਾਲੋਂ ਵੱਧ ਕੈਂਟ ਬੋਰਡ ਦੇ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ।

ਸਮੇਂ ਸਮੇਂ ‘ਤੇ ਸਰਦਾਰ ਜੋਰਾ ਸਿੰਘ ਸੰਧੂ ਦੇ ਵਲੋਂ ਜਿਥੇ ਕੈਂਟ ਬੋਰਡ ਫਿਰੋਜ਼ਪੁਰ ਦੇ ਅੰਦਰ ਧਾਦਲੀਆਂ ਦਾ ਪਰਦਾਫਾਸ਼ ਕੀਤਾ ਜਾਂਦਾ ਰਿਹਾ, ਉਥੇ ਹੀ ਜੋਰਾ ਸਿੰਘ ਸੰਧੂ ਦੇ ਵਲੋਂ ਕਈ ਅਜਿਹੇ ਅਧਿਕਾਰੀਆਂ ਦੇ ਵਿਰੁੱਧ ਵੀ ਕਾਰਵਾਈ ਕਰਵਾਈ ਗਈ, ਜੋ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਸਮਝਦੇ ਸਨ। ਜੋਰਾ ਸਿੰਘ ਸੰਧੂ ਹਮੇਸ਼ਾਂ ਜਿਥੇ ਸੱਚ ਦਾ ਸਾਥ ਦਿੰਦੇ ਆਏ ਹਨ, ਉਥੇ ਹੀ ਇਸੇ ਸੱਚ ਦੇ ਸਾਥ ਕਾਰਨ ਉਨ੍ਹਾਂ ਦੀ ਹਰ ਜਗ੍ਹਾ ਜਿੱਤ ਹੋਈ ਹੈ। ”ਅਦਾਰਾ ਪ੍ਰੀਤਨਾਮਾ” ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਰਦਾਰ ਜੋਰਾ ਸਿੰਘ ਸੰਧੂ ਨੇ ਕਿਹਾ ਕਿ ਉਹ ਫਿਰੋਜ਼ਪੁਰ ਕੈਂਟ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਮੇਸ਼ਾਂ ਲੜਦਾ ਰਿਹਾ ਹਾਂ ਅਤੇ ਲੜਦਾ ਰਹੇਗਾ।

ਸਰਦਾਰ ਜੋਰਾ ਸਿੰਘ ਸੰਧੂ ਨੇ ਕਿਹਾ ਕਿ ਸਿਆਸਤ ਨਾਲੋਂ ਪਹਿਲੋਂ ਉਨ੍ਹਾਂ ਦਾ ਕੰਮ ਦੇਸ਼ ਸੇਵਾ ਅਤੇ ਸਮਾਜ ਸੇਵਾ ਹੈ। ਜਿਸ ਨੂੰ ਉਹ ਹਮੇਸ਼ਾਂ ਹੀ ਪਹਿਲ ਦਿੰਦੇ ਹਨ। ਉਨ੍ਹਾਂ ਦੇ ਕਿਹਾ ਕਿ ਸਮਾਜ ਦੇ ਅੰਦਰ ਫੈਲੀਆਂ ਬੁਰਾਈਆਂ ਦੇ ਵਿਰੁੱਧ ਉਹ ਹਮੇਸ਼ਾਂ ਹੀ ਲੜਦੇ ਆਏ ਹਨ ਅਤੇ ਲੜਦੇ ਰਹਿਣਗੇ। ਸੰਧੂ ਨੇ ਇਹ ਵੀ ਕਿਹਾ ਕਿ ਫਿਰੋਜ਼ਪੁਰ ਕੈਂਟ ਦੇ ਅੰਦਰ ਭਾਵੇਂ ਹੀ ਹਾਲੇ ਵੀ ਅੰਗਰੇਜ਼ਾਂ ਦਾ ਬਣਾਇਆ ਕਾਨੂੰਨ ਚੱਲਦਾ ਹੈ।

ਪਰ ਉਸ ਦੇ ਵਲੋਂ ਹਮੇਸ਼ਾਂ ਹੀ ਇਸ ਕਾਨੂੰਨ ਤੋਂ ਕੈਂਟ ਵਾਸੀਆਂ ਨੂੰ ਆਜ਼ਾਦ ਕਰਵਾਉਣ ਦੇ ਲਈ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਕੈਂਟ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਜਿਥੇ ਕੇਂਦਰ ਦੇ ਮੰਤਰੀਆਂ ਤੱਕ ਪਹੁੰਚੇ ਹਨ, ਉਥੇ ਹੀ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਤੋਂ ਇਲਾਵਾ ਮੁੱਖ ਮੰਤਰੀ ਤੱਕ ਵੀ ਉਹ ਕੈਂਟ ਫਿਰੋਜ਼ਪੁਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹੁੰਚਾ ਚੁੱਕੇ ਹਨ। ਜਿਸ ਦੇ ਚੱਲਦਿਆ ਹੁਣ ਹੌਲੀ-ਹੌਲੀ ਕੈਂਟ ਦਾ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ।

ਸਰਦਾਰ ਜੋਰਾ ਸਿੰਘ ਸੰਧੂ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਿਕ ਉਹ ਪਿਛਲੇ ਸਮੇਂ ਦੌਰਾਨ ਕਈ ਸਮਾਜ ਭਲਾਈ ਦੇ ਕੰਮ ਕਰ ਚੁੱਕੇ ਹਨ। ਵੇਖਿਆ ਜਾਵੇ ਤਾਂ ਕੈਂਟ ਬੋਰਡ ਦਾ ਮੈਂਬਰ ਹੋਣ ਦੇ ਨਾਤੇ ਜੋ ਕੁਝ ਜੋਰਾ ਸਿੰਘ ਸੰਧੂ ਦੇ ਵਲੋਂ ਕੈਂਟ ਵਾਸੀਆਂ ਦੇ ਲਈ ਕੀਤਾ ਜਾ ਰਿਹਾ ਹੈ, ਉਹ ਸ਼ਾਇਦ ਹੀ ਕਿਸੇ ਹੋਰ ਮੈਂਬਰ ਦੇ ਵਲੋਂ ਕੀਤਾ ਜਾਂਦਾ ਹੋਵੇ। ਆਖ਼ਰ ‘ਤੇ ਅਸੀਂ ਇਹ ਹੀ ਸਮਾਜ ਦੇ ਲੋਕਾਂ ਨੂੰ ਅਪੀਲ ਕਰਾਂਗੇ, ਕਿ ਉਹ ਸਰਦਾਰ ਜੋਰਾ ਸਿੰਘ ਸੰਧੂ ਦੀ ਤਰ੍ਹਾਂ ਸਮਾਜ ਸੇਵਾ ਦੇ ਲਈ ਅੱਗੇ ਆਉਣ।

ਬਾਕੀ ਹੋਰਨਾਂ ਸਿਆਸਤਦਾਨਾਂ ਨੂੰ ਵੀ ਅਪੀਲ ਹੈ ਕਿ ਉਹ ਕੈਂਟ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਆਪਣਾ ਯੋਗਦਾਨ ਪਾਉਣ। ਕਿਉਂਕਿ ਕੈਂਟ ਫਿਰੋਜ਼ਪੁਰ ਦੇ ਅੰਦਰ ਹਾਲੇ ਵੀ ਅੰਗਰੇਜ਼ਾਂ ਦਾ ਰਾਜ ਬਰਕਰਾਰ ਹੈ। ਜਿਸ ਤੋਂ ਕੈਂਟ ਵਾਸੀਆਂ ਨੂੰ ਅਜ਼ਾਦ ਕਰਵਾਉਣਾ, ਬੇਹੱਦ ਜਰੂਰੀ ਹੈ।

Related posts

ਹਿਮਾਚਲ ‘ਚ ਫਸੇ ਪਹਾੜਾਂ ‘ਚ ਘੁੰਮਣ ਗਏ ਸੈਲਾਨੀ, ਕੁੱਲੂ ਤੋਂ ਮਨਾਲੀ ਤਕ ਹਾਈਵੇਅ ਢਹਿ-ਢੇਰੀ

On Punjab

Earthquake : ਜਾਪਾਨ ਅਤੇ ਤਾਈਵਾਨ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਦੋਵਾਂ ਥਾਵਾਂ ‘ਤੇ 6 ਤੀਬਰਤਾ ਤੋਂ ਵੱਧ ਤੀਬਰਤਾ

On Punjab

(ਗੱਲਾਂ ਦਾ ਚਸਕਾ)

Pritpal Kaur