ਮਕਬੂਲ ਅਦਾਕਾਰ, ਲੇਖਕ ਤੇ ਰੰਗਕਰਮੀ ਗਿਰੀਸ਼ ਕਰਨਾਡ ਦਾ ਦੇਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਗਿਆਨਪੀਠ, ਪਦਮਸ੍ਰੀ, ਫਿਲਮਫੇਅਰ ਤੇ ਸੰਗੀਤ ਨਾਟਕ ਅਕੈਡਮੀ ਵਰਗੇ ਕਈ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ ਹੈ।
previous post
ਮਕਬੂਲ ਅਦਾਕਾਰ, ਲੇਖਕ ਤੇ ਰੰਗਕਰਮੀ ਗਿਰੀਸ਼ ਕਰਨਾਡ ਦਾ ਦੇਹਾਂਤ ਹੋ ਗਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਗਿਆਨਪੀਠ, ਪਦਮਸ੍ਰੀ, ਫਿਲਮਫੇਅਰ ਤੇ ਸੰਗੀਤ ਨਾਟਕ ਅਕੈਡਮੀ ਵਰਗੇ ਕਈ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ ਹੈ।
ਗਿਰੀਸ਼ ਕਰਨਾਰਡ ਨੇ ਭਾਰਤੀ ਸਿਨੇਮਾ ਦੀ ਦੁਨੀਆ ਵਿੱਚ ਇੱਕ ਅਦਾਕਾਰ, ਨਿਰਦੇਸ਼ਕ ਤੇ ਪਟਕਠਾ ਲੇਖਕ ਵਜੋਂ ਕੰਮ ਕੀਤਾ। ਬਾਲੀਵੁੱਡ ਵਿੱਚ ਅਮੁੱਲ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ੍ਰੀ ਤੇ ਪਦਮ ਭੂਸ਼ਣ ਨਾਲ ਨਵਾਜਿਆ।
1970 ਵਿੱਚ ਕੰਨੜ ਫ਼ਿਲਮ ‘ਸੰਸਕਾਰ’ ਨਾਲ ਗਿਰੀਸ਼ ਨੇ ਸਿਨੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਸਮ ਨੂੰ ਕਈ ਐਵਾਰਡ ਮਿਲੇ।
ਗਿਰੀਸ਼ ਕਰਨਾਰਡ ਨੇ ਆਰਕੇ ਨਾਰਾਇਣ ਦੀ ਕਿਤਾਬ ‘ਤੇ ਆਧਾਰਤ ਟੀਵੀ ਸੀਰੀਅਲ ਮਾਲਗੁੜੀ ਡੇਜ਼ ਵਿੱਚ ਸਵਾਮੀ ਦੇ ਪਿਤਾ ਦੀ ਭੂਮਿਕਾ ਨਿਭਾਈ। 1990 ਦੀ ਸ਼ੁਰੂਆਤ ਵਿੱਚ ਵਿਗਿਆਨ ‘ਤੇ ਆਧਾਰਤ ਇੱਕ ਟੀਵੀ ਪ੍ਰੋਗਰਾਮ ਟਰਨਿੰਗ ਪੁਆਇੰਟ ਵਿੱਚ ਉਹ ਬਤੌਰ ਹੋਸਟ ਦਿੱਸੇ ਸਨ।
ਹਿੰਦੀ ਵਿੱਚ ਉਨ੍ਹਾਂ ‘ਨਿਸ਼ਾਂਤ’ (1975), ਮੰਥਨ (1976) ਤੇ ਪੁਕਾਰ (2000) ਵਰਗੀਆਂ ਫਿਲਮਾਂ ਕੀਤੀਆਂ। ਉਨ੍ਹਾਂ ਨਾਗੇਸ਼ ਕੁਕੁਨੂਰ ਦੀਆਂ ਫਿਲਮਾਂ ‘ਇਕਬਾਲ’ (2005), ‘ਡੋਰ’ (2006), ‘8×10 ਤਸਵੀਰ’ (2009) ਤੇ ‘ਆਸ਼ਾਏਂ’ (2010) ਲਈ ਵੀ ਕੰਮ ਕੀਤਾ।ਇਨ੍ਹਾਂ ਫਿਲਮਾਂ ਦੇ ਇਲਾਵਾ ਉਨ੍ਹਾਂ ਸਲਮਾਨ ਖ਼ਾਨ ਦੇ ਨਾਲ ‘ਏਕ ਥਾ ਟਾਈਗਰ’ (2012) ਤੇ ‘ਟਾਈਗਰ ਜ਼ਿੰਦਾ ਹੈ’ (2017) ਵਿੱਚ ਵੀ ਅਹਿਮ ਕਿਰਦਾਰ ਨਿਭਾਇਆ।
ਉਨ੍ਹਾਂ ਨੂੰ ਕੰਨੜ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਇੱਕ ਸਮਾਨ ਪਕੜ ਸੀ।