ਡਾਇਬਟੀਜ਼ ਨੂੰ ਹਲਕੇ ‘ਚ ਲੈਣ ਦੀ ਗ਼ਲਤੀ ਨਾ ਕਰੋ। ਇਸ ਨਾਲ ਲੀਵਰ, ਹਾਰਟ ਅਟੈਕ, ਕਿਡਨੀ ਫੇਲਅਰ, ਬ੍ਰੇਨ ਸਟ੍ਰੋਕ ਵਰਗੀਆਂ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜਕੱਲ੍ਹ ਸਟੈੱਮ ਸੈੱਲ ਦੇ ਇਲਾਜ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ‘ਤੇ ਪੂਰੀ ਤਰ੍ਹਾਂ ਵਿਸ਼ਵਾਸ ਨਾ ਕਰੋ। ਲਾਈਫ-ਸਟਾਈਲ ‘ਚ ਸੁਧਾਰ ਕਰੋ, ਯੋਗਾ ਨਾਲ ਤਣਾਅ ਨੂੰ ਤੇ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਖਾਣ-ਪੀਣ ਵੀ ਹੋ ਸਕਦੀ ਹੈ ਵਜ੍ਹਾ
ਲੋਕਾਂ ਦੀਆਂ ਸਰੀਰਕ ਗਤੀਵਿਧੀਆਂ ਘੱਟ ਹੋ ਰਹੀਆਂ ਹਨ। ਲੋਕ ਦਾ ਖਾਣ-ਪੀਣ ਵੀ ਬਦਲ ਗਿਆ ਹੈ। ਹੁਣ ਫਾਸਟ ਫੂਡ ਤੇ ਸਾਫਟ ਡਰਿੰਕ ਦਾ ਸੇਵਨ ਜ਼ਿਆਦਾ ਕਰਨਾ, ਜੋ ਸਿਹਤ ਲਈ ਹਾਨੀਕਾਰਕ ਹੈ, ਕਿਉਂਕਿ ਫਾਸਟ ਫੂਡ, ਮੈਦਾ ਤੇ ਰੀਫਾਇੰਡ ਆਇਲ ਦੇ ਇਸਤੇਮਾਲ ਨਾਲ ਬਣੇ ਹੁੰਦੇ ਹਨ। ਇਹ ਵੀ ਡਾਇਬਟੀਜ਼ ਦਾ ਮੁੱਖ ਕਾਰਨ ਹੈ।
ਇਲਾਜ
ਡਾਇਬਟੀਜ਼ ਦੇ ਇਲਾਜ ‘ਚ ਸਭ ਤੋਂ ਜ਼ਰੂਰੀ ਹੈ ਹੈਲਥੀ ਲਾਈਫ-ਸਟਾਈਲ। ਇਸ ਦੇ ਇਲਾਵਾ, ਹਰ ਸਾਲ ਕੋਈ ਨਾ ਕੋਈ ਨਵੀਆਂ ਦਵਾਈਆਂ ਮਿਲਦੀਆਂ ਹਨ। ਪਿਛਲੇ 10 ਸਾਲਾਂ ‘ਚ ਇਸ ਦਾ ਇਲਾਜ ਬਿਲਕੁਲ ਬਦਲ ਗਿਆ ਹੈ।