57.54 F
New York, US
September 21, 2023
PreetNama
ਖਾਸ-ਖਬਰਾਂ/Important News

ਸਕੂਲ ‘ਚ 4 ਸਾਲਾਂ ਬੱਚੀ ਨਾਲ ਬੱਸ ਕੰਡਕਟਰ ਨੇ ਕੀਤਾ ਜਬਰ-ਜ਼ਨਾਹ

ਸੰਗਰੂਰ: ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾਸਾਹਮਣੇ ਆਈ ਹੈ । ਜਿੱਥੇ ਇੱਕ ਨਬਾਲਿਗ ਕੁੜੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ. ਇਸ ਮਾਮਲੇ ਵਿੱਚ ਧੂਰੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਚਾਰ ਸਾਲ ਦੀ ਇਕ ਨੰਨ੍ਹੀ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵਲੋਂ ਸਕੂਲ ਵਿੱਚ ਹੀ ਜਬਰ-ਜ਼ਨਾਹ ਕੀਤਾ ਗਿਆ ।ਦੱਸਿਆ ਜਾ ਰਿਹਾ ਹੈ ਕਿ ਸਕੂਲ ਬਸ ਦਾ ਕੰਡਕਟਰ ਵਰਗਲਾ ਕੇ ਬੱਚੀ ਨੂੰ ਆਪਣੇ ਨਾਲ ਲੈ ਗਿਆ. ਜਿਸਦੇ ਬਾਅਦ ਉਸਨੇ ਸਕੂਲ ਵਿੱਚ ਹੀ ਬੱਚੀ ਨਾਲ ਬਲਾਤਕਾਰ ਕਰ ਦਿੱਤਾ । ਇਸ ਘਟਨਾ ਦਾ ਪਤਾ ਚੱਲਦਿਆਂ ਹੀ  ਬੱਚੀ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ

Sangrur 4 Years Old Girl Rape
 

ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਬਹੁਤ ਜਿਆਦਾ ਤਣਾਅ ਦਾ ਮਾਹੌਲ ਹੈ । ਜਿੱਥੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਤੇ ਲੋਕਾਂ ਵੱਲੋਂ ਥਾਣੇ ਦਾ ਘਿਰਾਓ ਵੀ ਕੀਤਾ ਗਿਆ । ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਜਬਰ-ਜ਼ਨਾਹ ਕਰਨ ਵਾਲੇ ਦਰਿੰਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ । ਜਿਸਦੇ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Sangrur 4 Years Old Girl Rape

ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੀ ਇੱਕ ਮਾਮਲਾ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਅਦਲੀਵਾਲਾ ਵਿੱਚ ਬਿਹਾਰ ਦੀ ਇੱਕ ਲੜਕੀ ਦਾ 4 ਅਣਪਛਾਤੇ ਨੌਜਵਾਨਾਂ ਵੱਲੋਂ ਬੰਧਕ ਬਣਾ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ । ਇਸ ਮਾਮਲੇ ਵਿੱਚ ਪੀੜਤ ਲੜਕੀ ਨੇ ਅਗਵਾਕਾਰਾਂ ਕੋਲੋਂ ਭੱਜ ਕੇ ਆਪਣੀ ਜਾਨ ਬਚਾਈ । ਇਸ ਮਾਮਲੇ ਵਿੱਚ ਪੀੜਤਾ ਨੇ ਦੱਸਿਆ ਕਿ ਉਹ ਬਿਹਾਰ ਦੀ ਰਹਿਣ ਵਾਲੀ ਹੈ ।

ਉਸਨੇ ਦੱਸਿਆ ਕਿ ਉਹ ਪਸ਼ੂਆਂ ਲਈ ਘਾਹ ਲੈਣ ਬਾਹਰ ਗਈ ਸੀ ਤੇ ਉਸ ਸਮੇਂ 4 ਨੌਜਵਾਨ ਉਸਨੂੰ ਬੇਹੋਸ਼ੀ ਦਾ ਟੀਕਾ ਲਗਾ ਕੇ ਆਪਣੇ ਨਾਲ ਗੱਡੀ ਵਿੱਚ ਲੈ ਗਏ । ਉਸ ਨੇ ਦੱਸਿਆ ਕਿ ਉਨ੍ਹਾਂ 4 ਨੌਜਵਾਨਾਂ ਨੇ ਉਸ ਨੂੰ ਇਕ ਮੋਟਰ ਦੇ ਕਮਰੇ ਵਿੱਚ ਬੰਨ੍ਹ ਕੇ ਰੱਖਿਆ ਸੀ, ਪਰ ਜਦੋਂ ਉਹ ਚਾਰੋਂ ਨੌਜਵਾਨ ਨਸ਼ੇ ਵਿੱਚ ਪੂਰੀ ਤਰ੍ਹਾਂ ਧੁੱਤ ਹੋ ਕੇ ਸੁੱਤੇ ਹੋਏ ਸਨ ਤਾਂ ਉਹ ਉਥੋਂ ਬਚ ਕੇ ਭੱਜ ਨਿਕਲੀ ।

Related posts

Health Tips: ਪੰਜ ਤੱਤਾਂ ਦਾ ਸੰਤੁਲਨ ਸਰੀਰ ਨੂੰ ਰੱਖ ਸਕਦਾ ਹੈ ਸਿਹਤਮੰਦ, ਕਰੋ ਇਹ ਉਪਾਅ

On Punjab

ਟਰੰਪ ਨੇ ਇੱਕ ਵਾਰ ਫਿਰ ਚੀਨ ‘ਤੇ ਸਾਧਿਆ ਨਿਸ਼ਾਨਾ, ਕਿਹਾ- ਕੋਰੋਨਾ ਨੂੰ ਫੈਲਣ ਤੋਂ ਰੋਕ ਸਕਦਾ ਸੀ ਚੀਨ

On Punjab

ਬ੍ਰਿਟੇਨ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਤੋਂ ਪਾਰ, 24 ਘੰਟਿਆਂ ‘ਚ 413 ਲੋਕਾਂ ਦੀ ਮੌਤ

On Punjab