PreetNama
ਖਬਰਾਂ/News

ਸਕੂਲ ‘ਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਚ ਲੋਹੜੀ ਦਾ ਤਿਉਹਾਰ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਬੱਚਿਆਂ ਨੇ ਲੋਕ ਗੀਤ ਤੇ ਲੋਹੜੀ ਦੇ ਗੀਤ ਬੋਲ ਕੇ ਬੱਚਿਆਂ ਅਤੇ ਸਟਾਫ ਦਾ ਮਨ ਮੋਹ ਲਿਆ। ਇਸ ਦੇ ਦੌਰਾਨ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਬੱਚਿਆਂ ਨੂੰ ਲੋਹੜੀ ਦੇ ਇਤਿਹਾਸ ਅਤੇ ਮਹਾਨਤਾ ਬਾਰੇ ਦੱਸਿਆ ਕਿ ਸਾਨੂੰ ਸਿਰਫ ਮੁੰਡਿਆਂ ਦੀ ਹੀ ਨਹੀ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ, ਕੁੜੀਆਂ ਵੀ ਅੱਜਕੱਲ ਮੁੰਡਿਆਂ ਤੋ ਘੱਟ ਨਹੀ। ਬਾਅਦ ਗਰਾਊਂਡ ਵਿਚ ਭੁੱਗਾ ਬਾਲਿਆ ਗਿਆ। ਉਪਰੰਤ ਪਿ੫ੰਸੀਪਲ ਅਮਰਪ੫ੀਤ ਕੌਰ, ਵਾਈਸ ਪਿ੫ੰਸੀਪਲ ਗੁਰਪ੫ੀਤ ਕੌਰ, ਕੋਆਰਡੀਨੇਟਰ ਨਰਿੰਦਰਪਾਲ ਕੌਰ, ਸ਼ਿਲਪਾ ਸ਼ਰਮਾ ਅਤੇ ਸਮੂਹ ਸਟਾਫ ਨੇ ਰਲ ਮਿਲ ਕੇ ਗਿੱਧਾ ਅਤੇ ਭੰਗੜਾ ਪਾਇਆ। ਇਸ ਦਿਨ ਦਾ ਬੱਚਿਆਂ ਅਤੇ ਸਟਾਫ ਨੇ ਬਹੁਤ ਆਨੰਦ ਮਾਣਿਆ।

Related posts

ਸ੍ਰੀਨਗਰ: 24 ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਰਿਕਾਰਡ

On Punjab

ਕੈਨੇਡਾ ਤੇ ਅਮਰੀਕਾ ਦਾ ਰਲੇਵਾਂ ਬੱਚਿਆਂ ਵਾਲੀ ਖੇਡ ਨਹੀਂ:ਜਸਟਿਨ ਟਰੂਡੋ

On Punjab

ਕਾਲਜ ਦੇ ਵਿਦਿਆਰਥੀਆਂ ਨੂੰ ਲਗਜ਼ਰੀ ਲਾਈਫ ਦਾ ਸੁਪਨਾ ਦਿਖਾ ਕੇ ਲਾਰੈਂਸ ਗੈਂਗ ਕਰਵਾ ਰਿਹਾ ਜ਼ੁਰਮ, ਚੰਡੀਗੜ੍ਹ ਕਲੱਬ ਧਮਾਕੇ ਦੀ ਜਾਂਚ ‘ਚ ਖੁਲਾਸਾ

On Punjab