ਰਾਜਨੀਤੀ/Politicsਸ਼ੀਲਾ ਦੀਕਸ਼ਿਤ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ, ਵੱਡੇ ਲੀਡਰਾਂ ਨੇ ਪ੍ਰਗਟਾਇਆ ਦੁੱਖ July 22, 20191149 ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋ ਗਿਆ ਹੈ। ਦਿੱਲੀ ਦੇ ਨਿਗਮਬੋਧ ਘਾਟ ‘ਤੇ ਸ਼ੀਲਾ ਦੀਕਸ਼ਿਤ ਦੀਆਂ ਆਖਰੀ ਰਸਮਾਂ ਕੀਤੀਆਂ ਗਈਆਂ।ਇਸ ਦੌਰਾਨ ਕਾਂਗਰਸ ਤੇ ਹੋਰਨਾਂ ਪਾਰਟੀਆਂ ਦੇ ਵੱਡੇ ਨੇਤਾ ਮੌਜੂਦ ਰਹੇ।ਬੀਤੇ ਕੱਲ੍ਹ ਸ਼ੀਲਾ ਦੀਕਸ਼ਿਤ ਨੇ 81 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।ਉਨ੍ਹਾਂ ਦੀ ਮੌਤ ਦਿਲ ਦੀ ਧੜਕਣ ਰੁਕਣ ਕਾਰਨ ਹੋਈ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਹੋਰਨਾਂ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।