PreetNama
ਖਾਸ-ਖਬਰਾਂ/Important News

ਸ਼ਿਮਲਾ ‘ਚ ਇਮਾਰਤ ਨੂੰ ਲੱਗੀ ਭਿਆਨਕ ਅੱਗ

ਸ਼ਿਮਲਾ: ਇੱਥੇ ਦੀ ਲੱਕੜ ਮਾਰਕਿਟ ‘ਚ ਦੇਰ ਰਾਤ ਕਰੀਬ 12:25 ਵਜੇ ਅੱਗ ਲੱਗ ਗਈ। ਇਸ ਕਾਰਨ ਜ਼ੋਰਦਾਰ ਧਮਾਕੇ ਵੀ ਹੋਏ। ਇਨ੍ਹਾਂ ਧਮਾਕਿਆਂ ਦੀਆਂ ਆਵਾਜ਼ਾਂ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਸਲ ਜਾਣਕਾਰੀ ਮੁਤਾਬਕ ਲੱਕੜ ਬਾਜ਼ਾਰ ਬੱਸ ਸਟੈਂਡ ਨੇੜੇ ਇੱਕ ਘਰ ‘ਚ ਅੱਗ ਲੱਗੀ ਹੈ ਜੋ ਕਾਫੀ ਸਾਲਾਂ ਤੋਂ ਬੰਧ ਪਿਆ ਸੀ। ਇਸ ਨੂੰ ਆਮ ਲੋਕਾਂ ਨੇ ਨਸ਼ੇ ਦਾ ਅੱਡਾ ਬਣਾ ਲਿਆ ਸੀ।

 

ਅੱਗ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਰ ਪਾਸੇ ਅਫਰਾ–ਤਫਰੀ ਦਾ ਮਾਹੌਲ ਬਣ ਗਿਆ। ਜਿਸ ਮਕਾਨ ਨੂੰ ਅੱਗ ਲੱਗੀ ਹੈ, ਉਹ ਛੇ ਮੰਜ਼ਲਾ ਸੀ ਤੇ ਹਾਦਸੇ ਸਮੇਂ ਇਸ ‘ਚ ਕੋਈ ਨਹੀਂ ਸੀ। ਅੱਗ ਲੱਗਣ ਤੋਂ ਬਾਅਦ ਘਰ ਢਹਿ–ਢੇਰੀ ਹੋ ਗਿਆ।ਅੱਗ ‘ਤੇ ਕਾਬੂ ਪਾਉਣ ਲਈ ਤਿੰਨ ਸਟੇਸ਼ਨਾਂ ਤੋਂ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। 30 ਮੁਲਾਜ਼ਮਾਂ ਨੇ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ‘ਤੇ ਕਾਬੂ ਤਾਂ ਪਾ ਲਿਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ।

Related posts

ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹਾਈ ਕੋਰਟ ’ਚ ਕੇਂਦਰ ਨੇ ਰੱਖਿਆ ਆਪਣਾ ਪੱਖ

On Punjab

ਮੁੱਖ ਮੰਤਰੀ ਦੇ ਸਪੱਸ਼ਟੀਕਰਨ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਵਿਚਾਰਾਂਗੇ: ਗੜਗੱਜ

On Punjab

ਕੇਂਦਰ ਨੇ SYL ਦੇ ਹੱਲ਼ ਲਈ ਮੰਗੇ 3 ਮਹੀਨੇ, ਸੁਪਰੀਮ ਕੋਰਟ ਨੇ ਕਿਹਾ ਜਾਓ ਚਾਰ ਮਹੀਨੇ ਦਿੱਤੇ

On Punjab