PreetNama
ਖਾਸ-ਖਬਰਾਂ/Important News

ਸ਼ਿਮਲਾ ‘ਚ ਇਮਾਰਤ ਨੂੰ ਲੱਗੀ ਭਿਆਨਕ ਅੱਗ

ਸ਼ਿਮਲਾਇੱਥੇ ਦੀ ਲੱਕੜ ਮਾਰਕਿਟ ‘ਚ ਦੇਰ ਰਾਤ ਕਰੀਬ 12:25 ਵਜੇ ਅੱਗ ਲੱਗ ਗਈ। ਇਸ ਕਾਰਨ ਜ਼ੋਰਦਾਰ ਧਮਾਕੇ ਵੀ ਹੋਏ। ਇਨ੍ਹਾਂ ਧਮਾਕਿਆਂ ਦੀਆਂ ਆਵਾਜ਼ਾਂ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਸਲ ਜਾਣਕਾਰੀ ਮੁਤਾਬਕ ਲੱਕੜ ਬਾਜ਼ਾਰ ਬੱਸ ਸਟੈਂਡ ਨੇੜੇ ਇੱਕ ਘਰ ‘ਚ ਅੱਗ ਲੱਗੀ ਹੈ ਜੋ ਕਾਫੀ ਸਾਲਾਂ ਤੋਂ ਬੰਧ ਪਿਆ ਸੀ। ਇਸ ਨੂੰ ਆਮ ਲੋਕਾਂ ਨੇ ਨਸ਼ੇ ਦਾ ਅੱਡਾ ਬਣਾ ਲਿਆ ਸੀ।

 

ਅੱਗ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਰ ਪਾਸੇ ਅਫਰਾਤਫਰੀ ਦਾ ਮਾਹੌਲ ਬਣ ਗਿਆ। ਜਿਸ ਮਕਾਨ ਨੂੰ ਅੱਗ ਲੱਗੀ ਹੈਉਹ ਛੇ ਮੰਜ਼ਲਾ ਸੀ ਤੇ ਹਾਦਸੇ ਸਮੇਂ ਇਸ ‘ਚ ਕੋਈ ਨਹੀਂ ਸੀ। ਅੱਗ ਲੱਗਣ ਤੋਂ ਬਾਅਦ ਘਰ ਢਹਿਢੇਰੀ ਹੋ ਗਿਆ।ਅੱਗ ‘ਤੇ ਕਾਬੂ ਪਾਉਣ ਲਈ ਤਿੰਨ ਸਟੇਸ਼ਨਾਂ ਤੋਂ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। 30 ਮੁਲਾਜ਼ਮਾਂ ਨੇ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ‘ਤੇ ਕਾਬੂ ਤਾਂ ਪਾ ਲਿਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ।

Related posts

91 ਸਾਲ ਦੀ ਉਮਰ ‘ਚ ਮਾਰੀਸ਼ਸ਼ ਦੇ ਸਾਬਕਾ ਪੀਐੱਮ ਦਾ ਦੇਹਾਂਤ, ਪਰ੍ਧਾਨ ਮੰਤਰੀ ਮੋਦੀ ਤੇ ਵਿਦੇਸ਼ ਮੰਤਰੀ ਨੇ ਪਰ੍ਗਟਾਇਆ ਦੁੱਖ

On Punjab

ਸ਼ਿਖਰ ਸੰਮੇਲਨ ’ਚ ਅਫ਼ਗਾਨਿਸਤਾਨ ਨੂੰ ਪ੍ਰਤੀਕ-ਆਤਮਿਕ ਵਿਦਾਈ ਦੋਣਗੇ ਬਾਇਡਨ ਤੇ ਨਾਟੋ

On Punjab

ਚੀਨ ਨਾਲ ਪੰਗੇ ਮਗਰੋਂ ਭਾਰਤ ਨਾਲ ਡਟਿਆ ਅਮਰੀਕਾ, ਟਰੰਪ ਨੇ ਕਹੀ ਵੱਡੀ ਗੱਲ

On Punjab