ਮੁੰਬਈ: ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ਇੰਡਸਟਰੀ ‘ਚ ਆਪਣਾ ਡੈਬਿਊ ਕੀਤੇ 27 ਸਾਲ ਹੋ ਗਏ ਹਨ। ਇਸੇ ਖੁਸ਼ੀ ‘ਚ ਕਿੰਗ ਖ਼ਾਨ ਨੇ ਮੰਗਲਵਾਰ ਨੂੰ ਆਪਣੇ ਫੈਨਸ ਦਾ ਧੰਨਵਾਦ ਕਰਨ ਲਈ ਆਪਣੀ ਫ਼ਿਲਮ ‘ਦੀਵਾਨਾ’ ਦੀ ਤਸਵੀਰ ਸ਼ੇਅਰ ਕੀਤੀ। ਇਸ ‘ਚ ਉਹ ਬਾਇਕ ਸਟੰਟ ਕਰਦੇ ਨਜ਼ਰ ਆ ਰਹੇ ਹਨ। ਖ਼ਾਨ ਦੀ ਫ਼ਿਲਮ ‘ਦੀਵਾਨਾ’ 25 ਜੂਨ, 1992 ਨੂੰ ਰਿਲੀਜ਼ ਹੋਈ ਸੀ।
ਆਪਣੇ ਬਿਹਤਰੀਨ ਡੈਬਿਊ ਨੂੰ ਯਾਦਗਾਰ ਬਣਾਉਣ ਲਈ ਸ਼ਾਹਰੁਖ ਨੇ ਟਵਿਟਰ ‘ਤੇ ਵੀਡੀਓ ਬਣਾ ਕੇ ਪਾਇਆ ਹੈ। ਇਸ ‘ਚ ਉਨ੍ਹਾਂ ਆਪਣੇ ਡੈਬਿਊ ਸੀਨ ਨੂੰ ਰੀਕ੍ਰਿਏਟ ਕੀਤਾ ਹੈ। ਵੀਡੀਓ ਦੇ ਬੈਕਗ੍ਰਾਉਂਡ ‘ਚ ‘ਕੋਈ ਨਾ ਕੋਈ ਚਾਹੀਏ’ ਗਾਣਾ ਵੱਜ ਰਿਹਾ ਹੈ।