82.56 F
New York, US
July 14, 2025
PreetNama
ਖੇਡ-ਜਗਤ/Sports News

ਵੰਨਡੇ ਸੀਰੀਜ਼ ‘ਚ ਭਾਰਤ ਦਾ ਦੂਜਾ ਸਭ ਤੋਂ ਕਾਮਯਾਬ ਖਿਡਾਰੀ ਬਣਿਆ ਕੋਹਲੀ

ਨਵੀਂ ਦਿੱਲੀਵੈਸਟਇੰਡੀਜ਼ ਖਿਲਾਫ ਦੂਜੇ ਵੰਨਡੇ ‘ਚ ਭਾਰਤੀ ਟੀਮ ਨੇ 59 ਦੌੜਾਂ ਨਾਲ ਜਿੱਤ ਦਰਜ ਕੀਤੀ। ਮੈਚ ‘ਚ 120 ਦੌੜਾਂ ਦੀ ਪਾਰੀ ਖੇਡਣ ਵਾਲਾ ਵਿਰਾਟ ਕੋਹਲੀ ਇਸ ਜਿੱਤ ਦਾ ਹੀਰੋ ਬਣਿਆ। ਆਪਣੇ 42ਵੇਂ ਸੈਂਕੜੇ ਦੇ ਨਾਲ ਵਿਰਾਟ ਕੋਹਲੀ ਵੰਨਡੇ ਕ੍ਰਿਕੇਟ ‘ਚ ਭਾਰਤ ਦਾ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੇ ਇਹ ਮੁਕਾਮ ਸੌਰਵ ਗਾਂਗੁਲੀ ਨੂੰ ਪਿੱਛੇ ਛੱਡਦੇ ਹੋਏ ਹਾਸਲ ਕੀਤਾ।

ਆਪਣੀ ਪਾਰੀ ਦੌਰਾਨ ਕੋਹਲੀ ਨੇ ਗਾਂਗੁਲੀ ਦੀ ਦੌੜਾਂ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ। ਭਾਰਤ ਵੱਲੋਂ ਵੰਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਤੋਂ ਬਾਅਦ ਕੋਹਲੀ ਦੂਜੇ ਨੰਬਰ ‘ਤੇ ਹੈ। ਕੋਹਲੀ ਦੇ ਨਾਂ ਹੁਣ 238 ਮੈਚਾਂ ‘ਚ 11,406 ਦੌੜਾਂ ਦਰਜ ਹਨ ਤੇ ਉਹ ਓਵਰਆਲ ਲਿਸਟ ‘ਚ ਅੱਠਵੇਂ ਨੰਬਰ ‘ਤੇ ਹੈ।

ਇਸ ਦੇ ਨਾਲ ਹੀ ਕੋਹਲੀ ਨੇ ਆਪਣੇ ਸਾਥੀ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ ਜਿਸ ਨੇ ਆਸਟ੍ਰੇਲੀਆ ਖਿਲਾਫ 37 ਪਾਰੀਆਂ ‘ਚ ਇਹ ਮੁਕਾਮ ਹਾਸਲ ਕੀਤਾ ਸੀ। ਕੋਹਲੀ ਨੇ 112 ਗੇਂਦਾਂ ‘ਤੇ ਆਪਣਾ 42ਵਾਂ ਸੈਂਕੜਾ ਪੂਰਾ ਕੀਤਾ। ਵੈਸਟਇੰਡੀਜ਼ ਖਿਲਾਫ ਇਹ ਉਸ ਦਾ ਅੱਠਵਾਂ ਤੇ ਕੈਪਟਨ ਦੇ ਤੌਰ ‘ਤੇ ਛੇਵਾਂ ਸੈਂਕੜਾ ਹੈ ਜੋ ਰਿਕਾਰਡ ਹੈ।

Related posts

ਦੱਖਣ ਅਫ਼ਰੀਕਾ ਖ਼ਿਲਾਫ਼ ਸੀਰੀਜ਼ ਤੋਂ ਬਾਹਰ ਹੋਣ ‘ਤੇ ਬੁਮਰਾਹ ਦਾ ਵੱਡਾ ਐਲਾਨ

On Punjab

Bahrain Grand Prix ਵਿਚ ਵੱਡਾ ਹਾਦਸਾ, ਕਾਰ ਨੂੰ ਅੱਗ ਲੱਗਗ, ਮਸਾ ਬਚਿਆ ਡਰਾਈਵਰ

On Punjab

ਕੀ ਇਸ ਵਾਰ ਰੱਦ ਹੋਣਗੀਆਂ ਓਲੰਪਿਕ ਖੇਡਾਂ? ਜਾਣੋ ਕਾਰਨ…

On Punjab