west indies 2019 world cup: ਐਤਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਵਨਡੇ ਮੁਕਾਬਲਾ ਖੇਡਿਆ ਜਾਣਾ ਹੈ । ਜਿਸ ਵਿੱਚ ਸਾਰਿਆਂ ਦੀਆਂ ਨਜ਼ਰਾਂ ਸ਼੍ਰੇਅਸ ਅਈਯਰ ਦੇ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆਂ, ਜਿਨ੍ਹਾਂ ਦੇ ਕੋਲ ਚੌਥੇ ਸਥਾਨ ਵਿੱਚ ਜਗ੍ਹਾ ਪੱਕੀ ਕਰਨ ਦਾ ਮੌਕਾ ਹੋਵੇਗਾ । ਅਜਿਹੇ ਵਿੱਚ ਜੇਕਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ਕਰਦੇ ਸਮੇਂ ਸਿਰਫ 19 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਪਾਕਿਸਤਾਨ ਦੇ ਦਿੱਗਜ ਬੱਲੇਬਾਜ਼ ਜਾਵੇਦ ਮਿਆਂਦਾਦ ਦਾ 26 ਸਾਲ ਪੁਰਾਣਾ ਰਿਕਾਰਡ ਤੋੜ ਦੇਣਗੇ ।ਦੱਸ ਦੇਈਏ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ 33 ਪਾਰੀਆਂ ਵਿੱਚ 70.81 ਦੀ ਔਸਤ ਨਾਲ 1912 ਦੌੜਾਂ ਦਰਜ ਹਨ । ਕੋਹਲੀ ਨੇ ਵੈਸਟ ਇੰਡੀਜ਼ ਖਿਲਾਫ਼ ਵਨਡੇ ਮੈਚਾਂ ਵਿੱਚ ਸਭ ਤੋਂ ਜ਼ਿਆਦਾ 7 ਸੈਂਕੜੇ ਤੇ 10 ਅਰਧ ਸੈਂਕੜੇ ਬਣਾਏ ਹਨ । ਇਸੇ ਦੌਰਾਨ ਜੇਕਰ ਉਹ ਇਸ ਮੁਕਾਬਲੇ ਵਿੱਚ 19 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਚੋਟੀ ਦੇ ਬੱਲੇਬਾਜ਼ ਬਣ ਜਾਣਗੇ ।

ਦਰਅਸਲ, ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਮਿਆਂਦਾਦ ਨੇ ਵੈਸਟਇੰਡੀਜ਼ ਖਿਲਾਫ਼ 64 ਮੈਚਾਂ ਦੀਆਂ 64 ਪਾਰੀਆਂ ਵਿੱਚ 33.85 ਦੀ ਔਸਤ ਨਾਲ 1930 ਦੌੜਾਂ ਬਣਾਈਆਂ ਹਨ । ਜਿਨ੍ਹਾਂ ਵਿੱਚ 1 ਸੈਂਕੜਾ ਤੇ 12 ਅਰਧ ਸੈਂਕੜੇ ਸ਼ਾਮਿਲ ਹਨ । ਜ਼ਿਕਰਯੋਗ ਹੈ ਕਿ ਮਿਆਂਦਾਦ ਵੱਲੋਂ ਵੈਸਟਇੰਡੀਜ਼ ਖਿਲਾਫ਼ ਆਪਣਾ ਆਖਰੀ ਵਨਡੇ ਮੈਚ 1993 ਵਿੱਚ ਖੇਡਿਆ ਗਿਆ ਸੀ ।