63.59 F
New York, US
September 16, 2024
PreetNama
ਸਮਾਜ/Social

ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲ ਸਕਦਾ ਵੀਰ ਚੱਕਰ

ਨਵੀਂ ਦਿੱਲੀਪਾਕਿਸਤਾਨ ਦੇ ਬਾਲਾਕੋਟਾ ‘ਚ ਏਅਰਸਟ੍ਰਾਈਕ ਤੋਂ ਬਾਅਦ ਪੀਓਕੇ ‘ਚ ਐਫ-16 ਨੂੰ ਮਾਰਨ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਤਨਾਮ ਨੂੰ ਵੀਰ ਚੱਕਰ ਨਾਲ ਨਵਾਜ਼ਿਆ ਜਾ ਸਕਦਾ ਹੈ। ਮੋਦੀ ਸਰਕਾਰ ਆਜ਼ਾਦੀ ਦਿਹਾੜੇ ‘ਤੇ ਪਾਇਲਟ ਲਈ ਇਸ ਦਾ ਐਲਾਨ ਕਰ ਸਕਦੀ ਹੈ। ਵੀਰ ਚੱਕਰ ਜੰਗ ਦੇ ਸਮੇਂ ‘ਚ ਬਹਾਦੁਰੀ ਲਈ ਦਿੱਤਾ ਜਾਣ ਵਾਲਾ ਸੈਨਾ ਦਾ ਤੀਜਾ ਸਭ ਤੋਂ ਵੱਡਾ ਸਨਮਾਨ ਹੈ।

ਐਵਾਰਡ ਲਿਸਟ ‘ਚ ਸਭ ਤੋਂ ਉੱਤੇ ਪਰਮਵੀਰ ਚੱਕਰ ਆਉਂਦਾ ਹੈ ਤੇ ਦੂਜੇ ਸਥਾਨ ‘ਤੇ ਮਹਾਵੀਰ ਚੱਕਰ ਆਉਂਦਾ ਹੈ। ਅਪਰੈਲ ‘ਚ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਹਵਾਈ ਸੈਨਾ ਨੇ 26 ਫਰਵਰੀ ਨੂੰ ਏਅਰ ਸਟ੍ਰਾਈਕ ‘ਚ ਸ਼ਾਮਲ ਰਹੇ ਮਿਰਾਜ-2000 ਦੇ ਪੰਜ ਹੋਰ ਪਾਇਲਟਾਂ ਨੂੰ ਹਵਾਈ ਸੈਨਾ ਮੈਡਲ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਪਾਇਲਟਾਂ ਨੇ ਅੱਤਵਾਦੀ ਸੰਗਠਨ ਜੈਸ਼ਮੁਹੰਮਦ ਦੇ ਟਿਕਾਣਿਆਂ ‘ਤੇ ਬੰਬ ਬਰਸਾਏ ਸੀ।

ਏਅਰ ਸਟ੍ਰਾਇਕ ਤੋਂ ਬੌਖ਼ਲਾਏ ਪਾਕਿਸਥਾਨ ਨੇ ਅਗਲੇ ਦਿਨ ਯਾਨੀ 27 ਫਰਵਰੀ ਨੂੰ ਕੁਝ ਐਫ-16 ਜਹਾਜ਼ਾਂ ਨੂੰ ਕਸ਼ਮੀਰ ‘ਚ ਭਾਰਤੀ ਸੈਨਾ ਦੇ ਟਿਕਾਣਿਆਂ ‘ਤੇ ਹਮਲੇ ਲਈ ਭੇਜਿਆ ਸੀ ਜਿਨ੍ਹਾਂ ਨੂੰ ਭਾਈ ਹਵਾਈ ਸੈਨਾ ਨੇ ਨਾਕਾਮਯਾਬ ਕਰ ਵਾਪਸ ਭੇਜ ਦਿੱਤਾ ਸੀ। ਮਿੱਗ-21 ਦੇ ਪਾਈਲਟ ਅਭਿਨੰਦਨ ਨੇ ਡੌਗ ਫਾਈਟ ‘ਚ ਪਾਕਿ ਜਹਾਜ਼ ਨੂੰ ਮਾਰ ਦਿੱਤਾ ਸੀ। ਇਸ ਦੌਰਾਨ ਭਾਰਤੀ ਜਹਾਜ਼ ਵੀ ਪੀਓਕੇ ‘ਚ ਡਿੱਗ ਗਿਆ ਸੀ। ਇਸ ਦੌਰਾਨ ਪਾਕਿ ਸੈਨਿਕਾਂ ਨੇ ਅਭਿਨੰਦਨ ਨੂੰ ਫੜ ਲਿਆ ਸੀ। ਭਾਰਤ ਨੇ ਕੂਟਨੀਤਕ ਤਰੀਕੇ ਨਾਲ ਇੱਕ ਮਾਰਚ ਨੂੰ ਵਿੰਗ ਕਮਾਂਡਰ ਅਭਿਨੰਦਨ ਨੂੰ ਛੁਡਵਾ ਲਿਆ ਸੀ।

Related posts

ਲਾਭ ਸਿੰਘ ਉੱਗੋਕੇ ਦੀ ਮਾਂ ਨੇ ਕਿਹਾ – ਪੁੱਤ ਉਲਾਂਭਾ ਨਹੀਂ ਆਉਣਾ ਚਾਹੀਦਾ

On Punjab

ਫ਼ੋਨ ‘ਤੇ ਗੱਲ ਕਰਦੀ-ਕਰਦੀ ਸੱਪਾਂ ਦੇ ਜੋੜੇ ‘ਤੇ ਬੈਠ ਗਈ ਮਹਿਲਾ, ਫਿਰ ਵਰਤਿਆ ਭਾਣਾ

On Punjab

ਗੋਇੰਦਵਾਲ ਜੇਲ੍ਹ ਵੀਡੀਓ ਮਾਮਲੇ ’ਚ ਜੇਲ੍ਹ ਸੁਪਡੈਂਟ ਸਮੇਤ 5 ਪੁਲਿਸ ਅਧਿਕਾਰੀਆਂ ਨੂੰ ਮਿਲੀ ਜ਼ਮਾਨਤ

On Punjab