PreetNama
ਖਾਸ-ਖਬਰਾਂ/Important News

ਵਿਸ਼ਵ ਮੈਕਸੀਕੋ ‘ਚ ਪ੍ਰਾਈਵੈਟ ਜੈੱਟ ਕਰੈਸ਼, ਪਾਈਲਟ ਸਮੇਤ 14 ਦੀ ਮੌਤ ਮੈਕਸੀਕੋ ‘ਚ ਪ੍ਰਾਈਵੈਟ ਜੈੱਟ ਕਰੈਸ਼, ਪਾਈਲਟ ਸਮੇਤ 14 ਦੀ ਮੌਤ

 ਸੰਯੁਕਤ ਰਾਸ਼ਟਰ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ਤੋਂ ਮੈਕਸੀਕੋ ਦੇ ਮਾਨਟੇਰੀ ਜਾ ਰਿਹਾ ਇੱਕ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ ਹੋ ਗਿਆ। ਵਿਮਾਨ ‘ਚ ਸਵਾਰ ਪਾਈਲਟ ਸਮੇਤ ਸਾਰੇ ਯਾਤਰੀਆਂ ਦੀ ਮੌਤ ਦੀ ਖ਼ਬਰ ਦੱਸੀ ਜਾ ਰਹੀ ਹੈ ਇਸ ‘ਚ ਕੁਲ 14 ਲੋਕ ਸਵਾਰ ਸੀ। ਵਿਮਾਨ ਦੀ ਰਡਾਰ ਤੋਂ ਗਾਈਬ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਖੋਜਬੀਨ ਸ਼ੁਰੂ ਕੀਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਜੈੱਟ ਨੂੰ ਮੈਕਸੀਕੋ ‘ਚ ਆਖਰੀ ਵਾਰ ਦੇਖੀਆ ਗਿਆ ਸੀ।

ਮੈਕਸੀਕਨ ਆਵਾਜਾਈ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਇਹ ਹੁਣ ਤਕ ਸਾਫ਼ ਨਹੀ ਹੋ ਸਕੀਆ ਹੈ ਕਿ ਕੋਈ ਯਾਰਤੀ ਜ਼ਿੰਦਾ ਬਚਿਆ ਹੈ ਜਾਂ ਨਹੀ। ਜਦਕਿ ਮੈਕਸੀਕਨ ਮੀਡੀਆ ‘ਚ ਆਇਆਂ ਖ਼ਬਰਾਂ ਮੁਤਾਬਕ ਵਿਮਾਨ ‘ਚ ਸਵਾਰ ਸਾਰੇ ਯਾਤਰੀ ਮਾਰੇ ਗਏ ਹਨ।

ਰਡਾਰ ਨੇ ਉੱਤਰੀ ਕੋਹੂਈਲਾ ਦੇ ਉੱਤੋਂ ਵਿਮਾਨ ਦੇ ਨਾਲ ਸੰਪਰਕ ਖੋ ਦਿੱਤਾ। ਇੱਥੇ ਦੇ ਲੋਕਲ ਟੀਵੀ ‘ਤੇ ਜੈੱਟ ਦੀ ਇੱਕ ਤਸਵੀਰ ਜਾਰੀ ਕੀਤੀ ਗਈ ਹੈ ਜਿਸ ‘ਚ ਵਿਮਾਨ ਦੇ ਹਿੱਸੇ ਨੂੰ ਸੜਦੇ ਹੋਏ ਦਿਖਾਇਆ ਜਾ ਰਿਹਾ ਹੈ।

ਘਟਨਾਗ੍ਰਸਤ ਹੋਏ ਜੈੱਟ ਦੀ ਪਛਾਣ ਚੈਲੇਂਜਰ 601 ਵਜੋਂ ਕੀਤੀ ਗਈ ਹੈ। ਜੈੱਟ ਦਾ ਸੰਪਰਕ ਉਸ ਸਮੇਂ ਟੁੱਟਿਆ ਜਦੋਂ ਉਹ ਕਰੀਬ 280 ਕਿਮੀ ਤਕ ਦਾ ਸਫ਼ਰ ਤੈਅ ਕਰ ਚੁੱਕੀਆ ਸੀ। ਵਿਮਾਨ ਕੰਪਨੀ ਦਾ ਕਹਿਣਾ ਹੈ ਕਿ ਉਹ ਹਾਦਸੇ ਦੀ ਜਾਂਚ ਕਰਾਵੇਗੀ।

Related posts

ਅਰੁਣਾਚਲ ‘ਚ ਮਿਲਿਆ ਫੌਜੀ ਜਹਾਜ਼ ਦਾ ਮਲਬਾ

On Punjab

ਕੋਰੋਨਾ ਮੁੱਦੇ ’ਤੇ ਟਰੰਪ ਦਾ WHO ‘ਤੇ ਹਮਲਾ, ਦਿੱਤੀ ਇਹ ਚੇਤਾਵਨੀ

On Punjab

ਸਵਾਈਨ ਫਲੂ ਦੇ ਕਹਿਰ ਨੇ ਧਾਰਿਆ ਗੰਭੀਰ ਰੂਪ, 30 ਮੌਤਾਂ, 250 ਬਿਮਾਰੀ

Preet Nama usa
%d bloggers like this: