PreetNama
ਖਾਸ-ਖਬਰਾਂ/Important News

ਵਿਸ਼ਵ ਪ੍ਰਸਿੱਧ ਲੋਕ ਨਾਚ ਦੀ ‘ਰਾਣੀ’ ਹਰੀਸ਼ ਸਣੇ 4 ਕਲਾਕਾਰਾਂ ਦੀ ਹਾਦਸੇ ‘ਚ ਮੌਤ, 5 ਜ਼ਖ਼ਮੀ

ਜੋਧਪੁਰ: ਰਾਜਸਥਾਨ ਵਿੱਚ ਜੋਧਪੁਰ ਕੋਲ ਐਤਵਾਰ ਨੂੰ ਸੜਕ ਹਾਦਸੇ ਵਿੱਚ ਵਿਸ਼ਵ ਪ੍ਰਸਿੱਧ ਲੋਕ ਨਾਚ ਦੀ ਰਾਣੀ ਕਹੇ ਜਾਣ ਵਾਲੇ ਹਰੀਸ਼ ਕੁਮਾਰ ਤੇ ਤਿੰਨ ਹੋਰ ਕਲਾਕਾਰਾਂ ਦੀ ਮੌਤ ਹੋ ਗਈ। ਪੰਜ ਹੋਰ ਜ਼ਖ਼ਮੀ ਹੋਏ ਹਨ। ਘਟਨਾ ਜੋਧਪੁਰ ਦੇ ਕੋਲ ਰਾਜਮਾਰਗ ‘ਤੇ ਪਿੰਡ ਕਾਪਰੜਾ ਕੋਲ ਵਾਪਰਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਲਾਕਾਰਾਂ ਦੀ ਮੌਤ ‘ਤੇ ਅਫ਼ਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਦੀ ਮੌਤ ਨਾਲ ਵੱਡਾ ਘਾਟਾ ਪਿਆ ਹੈ। ਦੱਸ ਦੇਈਏ ਹਰੀਸ਼ ਪੁਰਸ਼ ਹੋਣ ਦੇ ਬਾਵਜੂਦ ਆਪਣੀ ਕਲਾ ਵਿੱਚ ਇੰਨੇ ਨਿਪੁੰਨ ਸਨ ਕਿ ਲੋਕ ਉਨ੍ਹਾਂ ਨੂੰ ਫੋਕ ਡਾਂਸ ਕੁਈਨ ਹਰੀਸ਼ ਵਜੋਂ ਜਾਣਨ ਲੱਗੇ। ਬਿਲਾਰਾ ਥਾਣਾ ਮੁਖੀ ਸੀਤਾਰਾਮ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਕਾਰ ਉੱਥੇ ਖੜੇ ਟਰੱਕ ਨਾਲ ਟਕਰਾ ਗਈ ਜਿਸ ਨਾਲ ਹਰੀਸ਼, ਰਵਿੰਦਰ, ਭੀਖੇ ਖਾਨ ਤੇ ਲਤੀਫ ਖਾਨ ਦੀ ਮੌਤ ਹੋ ਗਈ। ਘਟਨਾ ਵਿੱਚ ਪੰਜ ਹੋਰ ਜ਼ਖ਼ਮੀ ਹੋਏ ਹਨ। ਹਾਦਸੇ ਵੇਲੇ ਇਹ ਸਾਰੇ ਕਲਾਕਾਰ ਇੱਕ ਐਸਯੂਵੀ ਵਿੱਚ ਜੈਸਲਮੇਰ ਤੋਂ ਅਜਮੇਰ ਵੱਲ ਜਾ ਰਹੇ ਸੀ। ਉੱਥੇ ਉਨ੍ਹਾਂ ਦਾ ਕੋਈ ਪ੍ਰੋਗਰਾਮ ਹੋਣਾ ਸੀ।

ਜੈਸਲਮੇਰ ਦੇ ਰਹਿਣ ਵਾਲੇ ਹਰੀਸ਼ ਕੁਮਾਰ ਕਵੀਨ ਹਰੀਸ਼ ਵਜੋਂ ਪ੍ਰਸਿੱਧ ਸਨ। ਉਨ੍ਹਾਂ ਦੇ ਘੂਮਰ, ਕਾਲਬੇਲਿਆ, ਚੰਗ ਭਵਈ ਤੇ ਚਰੀ ਸਮੇਤ ਕਈ ਲੋਕਨ੍ਰਿਤ ਕਲਾਵਾਂ ਵਾਲੇ ਪ੍ਰੋਗਰਾਮ ਬੇਹੱਦ ਪ੍ਰਸਿੱਧ ਸਨ। ਆਪਣੀਆਂ ਲੋਕਨ੍ਰਿਤ ਕਲਾਵਾਂ ਕਰਕੇ ਉਨ੍ਹਾਂ ਵਿਸ਼ਵ ਭਰ ਵਿੱਚ ਆਪਣੀ ਪਛਾਣ ਕਾਇਮ ਕੀਤੀ ਸੀ।

Related posts

ਪੰਜਾਬ ‘ਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਸਿਰਫ਼ ਐੱਸ. ਟੀ. ਐੱਫ. ਦੀ ਨਹੀਂ- ਡੀ. ਜੀ. ਪੀ. ਮੁਸਤਫ਼ਾ

Preet Nama usa

ਚੀਨ ‘ਚ ਕੋਰੋਨਾਵਾਇਰਸ ਕਾਰਨ 30 ਦਿਨਾਂ ‘ਚ ਹੋਇਆ 3 ਕਰੋੜ ਦਾ ਨੁਕਸਾਨ

On Punjab

ਕੋਰੋਨਾ ਦੇ ਨਾਲ ਹੀ ਹੁਣ ਅਮਰੀਕਾ ‘ਚ ‘ਹੰਨਾ’ ਦੀ ਤਬਾਹੀ

On Punjab
%d bloggers like this: