ਲੀਡਜ਼: ਸ਼ਨੀਵਾਰ ਨੂੰ ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋ ਰਹੇ ਵਿਸ਼ਵ ਕੱਪ ਮੈਚ ਦੌਰਾਨ ਇੱਕ ਸ਼ੱਕੀ ਜਹਾਜ਼ ਦਿਨ ਵਿੱਚ ਪੰਜ ਵਾਰ ਵੱਖ-ਵੱਖ ਭਾਰਤ ਵਿਰੋਧੀ ਬੈਨਰ ਲਾ ਕੇ ਮੈਦਾਨ ਦੇ ਉੱਪਰੋਂ ਲੰਘਿਆ। ਇਸ ਘਟਨਾ ਬਾਅਦ ਬੀਸੀਸੀਆਈ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਬੀਸੀਸੀਆਈ ਨੇ ਆਈਸੀਸੀ ਕੋਲ ਇਸ ਮਾਮਲੇ ਸਬੰਧੀ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਮਾਮਲੇ ਸਬੰਧੀ ਬੀਸੀਸੀਆਈ ਦੇ ਅਧਿਕਾਰੀ ਨੇ ਕਿਹਾ ਕਿ ਇਹ ਬੁਲਕੁਲ ਸਵੀਕਾਰ ਨਹੀਂ। ਜੋ ਕੁਝ ਵੀ ਹੋਇਆ ਹੈ, ਉਸ ਬਾਰੇ ਬੀਸੀਸੀਆਈ ਨੇ ਆਈਸੀਸੀ ਕੋਲ ਚਿੰਤਾ ਜਤਾਈ ਹੈ। ਜੇ ਇਸ ਤਰ੍ਹਾਂ ਦੀ ਘਟਨਾ ਸੈਮੀਫਾਈਨਲ ਵਿੱਚ ਹੋਈ ਤਾਂ ਉਹ ਮੰਦਭਾਗਾ ਹੋਏਗਾ। ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।