75.7 F
New York, US
July 27, 2024
PreetNama
ਫਿਲਮ-ਸੰਸਾਰ/Filmy

ਵਿਵਾਦਾਂ ਵਿੱਚ ਫਸੀ ਅਨੁਸ਼ਕਾ ਦੀ ਵੈੱਬ ਸੀਰੀਜ ਪਾਤਾਲ ਲੋਕ, ਭੇਜਿਆ ਗਿਆ ਨੋਟਿਸ

anushka legal notice series:ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਦੇ ਹੇਠਾਂ ਬਣੀ ਵੈੱਬ ਸੀਰੀਜ ਪਾਤਾਲ ਲੋਕ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਇਸ ਨੂੰ ਦਰਸ਼ਕਾਂ ਤੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।ਪਾਪੂਲੈਰਿਟੀ ਦੇ ਨਾਲ ਹੀ ਇਹ ਸੀਰੀਜ ਹੁਣ ਵਿਵਾਦਾਂ ਵਿੱਚ ਆ ਗਈ ਹੈ।ਇਲਜਾਮ ਹੈ ਕਿ ਸੀਰੀਜ ਵਿੱਚ ਨੇਪਾਲੀ ਕਾਮਊਨਿਟੀ ਦਾ ਅਪਮਾਨ ਕੀਤਾ ਗਿਆ ਹੈ।ਇਸਦੇ ਲਈ ਲਾਇਰ ਗਿਲਡ ਮੈਂਬਰ ਵੀਰੇਨ ਸਿੰਘ ਗੁਰੰਗ ਨੇ ਸੀਰੀਜ ਦੇ ਪ੍ਰੋਡਿਊਸਰ ਅਨੁਸ਼ਕਾ ਸ਼ਰਮਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ।ਵੀਰੇਨ ਨੇ ਕਿਹਾ ਕਿ ਪਾਤਾਲ ਲੋਕ ਦੇ ਦੂਜੇ ਐਪੀਸੋਡ ਵਿੱਚ ਇੱਕ ਸੀਨ ਹੈ, ਜਿਸ ਵਿੱਚ ਪੁੱਛਗਿੱਛ ਦੇ ਦੌਰਾਨ ਇੱਕ ਮਹਿਲਾ ਪੁਲਿਸ ਨੇਪਾਲੀ ਕਿਰਦਾਰ ਤੇ ਜਾਤਵਾਦ ਗਾਲਾਂ ਦਾ ਇਸਤੇਮਾਲ ਕਰਦੀ ਹੈ।

ਜੇਕਰ ਕੇਵਲ ਨੇਪਾਲੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਤਾਂ ਕੋਈ ,ਮੁਸ਼ਕਿਲ ਨਹੀਂ ਸੀ ਪਰ ਇਸ ਤੋਂ ਬਾਅਦ ਦਾ ਜੋ ਸ਼ਬਦ ਹੈ ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ , ਅਨੁਸ਼ਕਾ ਸ਼ਰਮਾ ਇਸ ਸ਼ੋਅ ਦੀ ਨਿਰਮਾਤਾਵਾਂ ਵਿੱਚੋਂ ਇੱਕ ਹੈ,ਇਸਲਈ ਉਸ ਨੂੰ ਨੋਟਿਸ ਭੇਜਿਆ ਗਿਆ ਹੈ।ਗੁਰੰਗ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਨੁਸ਼ਕਾ ਸ਼ਰਮਾ ਦੇ ਵਲੋਂ ਹੁਣ ਤੱਕ ਕੋਈ ਰਿਐਕਸ਼ਨ ਨਹੀਂ ਆਇਆ ਹੈ।

ਜਵਾਬ ਨਹੀਂ ਮਿਲਦਾ ਹੈ ਉਹ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਣਗੇ।ਦੱਸ ਦੇਈਏ ਕਿ ਵੈੱਬ ਸੀਰੀਜ ਪਾਤਾਲ ਲੋਕ ਵਿੱਚ ਜੈਅਦੀਪ ਅਹਿਲਾਵਤ, ਨੀਰਜ ਕਾਬੀ, ਅਭਿਸ਼ੇਕ ਬੈਨਰਜੀ, ਸਵਸਤਿਕਾ ਮੁਖਰਜੀ, ਨਿਹਾਰਿਕਾ, ਜਗਜੀਤ, ਗੁਲ ਪਨਾਗ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ।ਇਸ ਵੈੱਬ ਸੀਰੀਜ ਨੂੰ ਸੁਦੀਪ ਸ਼ਰਮਾ ਨੇ ਲਿਖਿਆ ਹੈ।ਉੱਥੇ ਹੀ ਇਸਦਾ ਨਿਰਦੇਸ਼ਨ ਅਵਿਨਾਸ਼ ਅਰੁਣ ਅਤੇ ਪ੍ਰੋਸਿਤ ਰਾਏ ਨੇ ਕੀਤਾ ਹੈ।ਹੁਣ ਇਸ ਨੋਟਿਸ ਤੋਂ ਬਾਅਦ ਵੀਰੇਨ ਨੇ ਇੱਕ ਆਨਲਾਈਨ ਪਿਟੀਸ਼ਨ ਵੀ ਸ਼ੁਰੂ ਕੀਤੀ ਹੈ।ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਰਚਨਾਤਮਕ ਸੁਤੰਤਰਤਾ ਦੇ ਨਾਮ ਤੇ ਨਸਲਵਾਦੀ ਹਮਲੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।ਇਸ ਲਈ ਅਸੀਂ ਇਸ ਮਾਮਲੇ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਿਆ ਦੇ ਦਖਲਅੰਦਾਜੀ ਦੀ ਬੇਨਤੀ ਕਰਾਂਗੇ। ਇਸਦੇ ਨਾਲ ਹੀ ਵੀਰੇਨ ਨੇ ਅਮੇਜਨ ਅਤੇ ਪ੍ਰਡਿਊਸਰ ਅਨੁਸ਼ਕਾ ਸ਼ਰਮਾ ਨੂੰ ਮਾਫੀ ਮੰਗਣ ਨੂੰ ਕਿਹਾ ਹੈ।ਹੁਣ ਵੇਖਣਾ ਹੋਵੇਗਾ ਕਿ ਅਨੁਸ਼ਕਾ ਸ਼ਰਮਾ ਲੀਗਲ ਨੋਟਿਸ ਮਿਲਣ ਤੋਂ ਬਾਅਦ ਕੀ ਰਿਐਟ ਕਰਦੀ ਹੈ ਅਤੇ ਮਾਫੀ ਮੰਗਦੀ ਹੈ ਜਾਂ ਨਹੀਂ।

Related posts

ਫ਼ਿਲਮੀ ਅਦਾਕਾਰ ਤੋਂ ਦੋ ਕੇਲਿਆਂ ਦੇ 442.50 ਰੁਪਏ ਵਸੂਲਣ ਵਾਲੇ ਹੋਟਲ ਖ਼ਿਲਾਫ਼ ਜਾਂਚ

On Punjab

ਸੱਸ ਨੀਤੂ ਕਪੂਰ ਅਤੇ ਪਤੀ ਰਣਬੀਰ ਨਾਲ ਡਿਨਰ ‘ਤੇ ਸਪਾਟ ਹੋਈ ਆਲੀਆ ਭੱਟ, ਦੇਖੋ ਵੀਡੀਓ

On Punjab

27 ਸਾਲ ਬਾਅਦ ਫਿਰ ਤੁਹਾਡਾ ‘ਦਿਲ ਚੋਰੀ ਕਰਨ’ ਆ ਰਹੀ ਹੈ ਸ਼ਿਲਪਾ ਸ਼ੈੱਟੀ, ਟੀਜ਼ਰ ਦੇਖ ਕੇ ਵੱਧ ਜਾਵੇਗੀ ਧੜਕਣ

On Punjab