PreetNama
ਖਬਰਾਂ/News

ਵਿਲੱਖਣ ਦਿੱਖ ਦਾ ਮਾਲਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ ਆਪਣੀ ਵਿਲੱਖਣ ਦਿੱਖ ਦਾ ਸਦਕਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਸਕੂਲ ਪ੍ਰਿੰਸੀਪਲ ਸ੍ਰੀ ਰਾਜੇਸ਼ ਮਹਿਤਾ ਦੀ ਅਗਵਾਈ ਵਿੱਚ ਇਸ ਸਕੂਲ ਨੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਮੱਲਾਂ ਮਾਰੀਆਂ ਹਨ । ਸਕੂਲ ਵਿੱਚ ਮੌਜੂਦ ਦੋ ਹੋਸਟਲ ਦੂਰ – ਦੂਰਾਡੇ ਦੀਆਂ ਲੜਕੀਆਂ ਦੇ ਸਿੱਖਿਆ ਹਾਸਲ ਕਰਨ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ । ਪ੍ਰਿੰਸੀਪਲ ਸਾਹਿਬ ਵੱਲੋਂ ਸਕੂਲ ਦੇ ਹੋਸਟਲਾਂ ‘ ਤੇ ਪੰਜ ਲੱਖ ਰੁਪਏ ਖਰਚ ਕਰ ਕੇ ਇਸ ਦੇ ਬਾਥਰੂਮਾਂ ਦਾ ਨਵੀਨੀਕਰਨ ਕਰਨ ਦੇ ਨਾਲ – ਨਾਲ ਸਾਰੇ ਕਮਰਿਆਂ ਨੂੰ ਰੰਗ – ਰੋਗਨ ਤੇ ਲੋੜੀਂਦੀ ਮੁਰੰਮਤ ਕਰਵਾ ਕੇ ਇੱਕ ਸ਼ਾਨਦਾਰ ਇਮਾਰਤ ਵਿੱਚ ਤਬਦੀਲ ਕੀਤਾ । ਸਕੂਲ ਦੀ ਪ੍ਰਾਰਥਨਾ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵਧੀਆਂ ਸਾਊਂਡ ਸਿਸਟਮ ਦਾ ਪ੍ਰਬੰਧ ਕੀਤਾ ਜੋ ਕਿ ਪੰਜਾਬ ਦੇ ਕਿਸੇ ਵਿਰਲੇ ਸਰਕਾਰੀ ਸਕੂਲ ਵਿੱਚ ਹੀ ਹੋਵੇਗਾ । ਸਕੂਲ ਦੇ ਪ੍ਰਬੰਧਕੀ ਬਲਾਕ ਦੇ ਵਿਸਥਾਰ ਦੇ ਨਾਲ – ਨਾਲ ਵਧੀਆ ਪ੍ਰਸ਼ਾਸਨਿਕ ਪ੍ਰਬੰਧ ਦੇ ਲਈ ਸਕੂਲ ਵਿੱਚ 12 ਸੀ . ਸੀ . ਟੀ . ਕੈਮਰੇ ਲਗਵਾਏ ਗਏ ਜਿਸ ਨਾਲ ਸਕੂਲ ਦੇ ਅੰਦਰ ਅਤੇ ਇਸ ਦੇ ਆਲੇ – ਦੁਆਲੇ ਦੀ ਨਿਗਰਾਨੀ ਕੀਤੀ ਜਾਂਦੀ ਹੈ । ਇਸ ਨਾਲ ਲੜਕੀਆਂ ਦੀ ਸੁਰੱਖਿਆ ਹੋਰ ਵੀ ਪੁਖਤਾ ਹੋਈ ਹੈ । ਵਿਦਿਆਰਥੀਆਂ ਦੇ ਪੀਣ ਦੇ ਪਾਣੀ ਲਈ ਦੋ ਆਰ . ਓ . ਪਲਾਂਟ ਸਕੂਲ ਵਿੱਚ ਲਗਵਾਏ ਗਏ ਹਨ। ਜਿਸ ਨਾਲ ਵਿਦਿਆਰਥੀਆਂ ਦੀ ਪੀਣ ਦੇ ਪਾਣੀ ਦੀ ਸਮੱਸਿਆ ਪੱਕੇ ਤੌਰ ‘ ਤੇ ਹੱਲ ਹੋ ਗਈ ਹੈ । ਪਾਣੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਆਰ . ਓ . ਪਲਾਂਟ ਦੇ ਫਾਲਤੂ ਪਾਣੀ ਨੂੰ ਵਰਤਣਯੋਗ ਬਣਾਇਆ । ਸਕੂਲ ਦੇ ਹਾਈ ਵਿਭਾਗ ਦੀ ਇਮਾਰਤ , ਜੋ ਕਿ ਸਾਲ 1900 ਵਿੱਚ ਬਣੀ ਹੋਈ ਸੀ ਤੇ ਖ਼ਸਤਾ ਹਾਲ ਸੀ , ਦੀ ਮੁਰੰਮਤ ਲਈ ਹਲਕੇ ਦੇ ਐਮ . ਐਲ . ਏ . ਪਰਮਿੰਦਰ ਸਿੰਘ ਪਿੰਕੀ ਅਤੇ ਇਲਾਕੇ ਦੇ ਦਾਨੀ ਸੱਜਣਾਂ ਕੋਲੋਂ ਲਗਭਗ ਦਸ ਲੱਖ ਰੁਪਈਆ ਲੈ ਕੇ ਉਸਦੀ ਮੁਰੰਮਤ ਕਰਵਾ ਕੇ ਉਸ ਨੂੰ ਰੰਗ – ਰੋਗਨ ਕਰਨ ਦਾ ਕੰਮ ਜੰਗੀ ਪੱਧਰ ‘ ਤੇ ਚਲ ਰਿਹਾ ਹੈ । ਸਕੂਲ ਦੇ ਪੰਜ ਕਮਰਿਆਂ ਵਿੱਚ ਪ੍ਰੋਜੈਕਟਰ ਇੰਨਸਟਾਲ ਕਰਕੇ ਉਹਨਾਂ ਨੂੰ ਸਮਾਰਟ ਕਲਾਸ ਰੂਮ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ ਅਤੇ ਚਾਰ ਕਮਰਿਆਂ ਨੂੰ ਸਮਾਰਟ ਕਲਾਸ ਰੂਮ ਵਿੱਚ ਤਬਦੀਲ ਕਰਨ ਦਾ ਕੰਮ ਜਾਰੀ ਹੈ । ਸਾਲ 2019 – 20 ਦੌਰਾਨ ਵਿਸ਼ੇਸ਼ ਉਪਰਾਲਿਆਂ ਸਦਕਾ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ । ਵਿਦਿਆਰਥੀਆਂ ਦੇ ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਸਕੂਲ ਵਿੱਚ ਵਾਧੂ ਜਮਾਤਾਂ ਲਗਾ ਕੇ ਬੋਰਡ ਦੇ ਨਤੀਜੇ ਸ਼ਤ ਪ੍ਰਤੀਸ਼ਤ ਲਿਆਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ । ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੀ ਮਿਹਨਤ ਸਦਕਾ ਇਸ ਵਾਰ ਵੀ ਸਕੂਲ ਦਾ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਸ਼ਤ ਪ੍ਰਤੀਸ਼ਤ ਆਵੇਗਾ ।

Related posts

ਪੁਲੀਸ ਨੂੰ ਅਪਗ੍ਰੇਡ ਕਰਨ ਲਈ ਖ਼ਰਚੇ ਜਾਣਗੇ 426 ਕਰੋੜ: ਡੀਜੀਪੀ

On Punjab

ਆਪ ਨੇ ਅਮਿਤ ਪਾਲੇਕਰ ਨੂੰ ਗੋਆ ਵਿਚ ਬਣਾਇਆ ਮੁੱਖ ਮੰਤਰੀ ਚੇਹਰਾ

On Punjab

ਰਾਜਸਥਾਨ ਤੋਂ ਆਏ ਲੜਕੀ ਨੂੰ ਅਗਵਾ ਕਰਕੇ ਹੋਏ ਫ਼ਰਾਰ, ਹੰਗਾਮੇ ਦੌਰਾਨ ਪੰਜ ਬੱਚੇ ਜ਼ਖ਼ਮੀ

On Punjab