ਵਿਰਸੇ ਦੀਆਂ ਗੱਲਾਂ
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।
ਨਾ ਤੂੰ ਪਹਿਲਾ ਵਰਗੀ,
ਹੀਰ ਲਗਦੀ ।
ਨਾਂ ਤੇਰੇ ਘੱਗਰੇ ਦੀ ਲੋਨ ਕੁੜੇ।
ਨਾਂ ਤੇਰੇ ਮੁੱਖੜੇ ਤੇ ਸੰਗਾਂ
ਨਾ ਗੁੱਤ ਦਾ ਪਰਾਦਾਂ ਕੁੜੇ।
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।
ਭੁੱਲ ਗਈ ਤੂੰ ਵੱਡਿਆਂ ਦੀਆ ਸੰਗਾਂ,
ਬੇਢੰਗੇ ਪਹਿਨੇ ਤੂੰ ਲਿਬਾਸ ਕੁੜੇ।
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।
ਨਾਂ ਮੈ ਸਕੀਆਂ ਚ ਬਹਿਦੀ ਦੇਖੀ,
ਹੋ ਗਏ ਬੇਰੁਖੇ ਤੇਰੇ ਸਵਾਲ ਕੁੜੇ।
ਕਿੰਜ ਕਰਾਂ ਤਰੀਫ ਮੈ,
ਤੇਰੇ ਇਸ ਹਾਲ ਦੀ।
ਆਪਣਾ ਪਣ ਮੁੱਕਿਆਂ,
ਤੇਰੀ ਇਸ ਮਿੱਠੀ ਜੁਬਾਨ ਚੋ।
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।
ਸੱਚ ਲਿਖਦੀ ਆ ਹਕੀਕਤ,
ਸੁੱਖ ਘੁਮਣ, ਵਾਲੀ
ਵਿਰਸੇ ਦੀਆਂ ਗੱਲਾਂ ਤਾ ਬਸ,
ਮਿਲਦੀਆਂ ਨੇ ਕਿਤਾਬਾਂ ਚੋ।
Sukhpreet ghuman
9877710248