PreetNama
ਸਮਾਜ/Social

ਵਿਦੇਸ਼ੀ ਹੋਟਲ ‘ਚੋਂ ਭਾਰਤੀ ਪਰਿਵਾਰ ਨੇ ਚੋਰੀ ਕੀਤੀ ਸਾਰੀਆਂ ਚੀਜ਼ਾਂ, ਫੜੇ ਜਾਂਦਿਆਂ ਦੀ ਵੀਡੀਓ ਵਾਇਰਲ

ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਬਾਲੀ ਦੇ ਹੋਟਲ ਵਿੱਚ ਛੁੱਟੀ ਮਨਾਉਣ ਆਏ ਭਾਰਤੀ ਪਰਿਵਾਰ ਨੇ ਉੱਥੇ ਮੌਜੂਦ ਕਈ ਚੀਜ਼ਾਂ ‘ਤੇ ਆਪਣਾ ਹੱਥ ਸਾਫ ਕਰ ਦਿੱਤਾ। ਉਨ੍ਹਾਂ ਨੂੰ ਹੋਟਲ ਅਮਲੇ ਵੱਲੋਂ ਫੜ ਲਿਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਸਵਾ ਕੁ ਦੋ ਮਿੰਟ ਦੀ ਇਸ ਵੀਡੀਓ ਵਿੱਚ ਹੋਟਲ ਦਾ ਮੁਲਾਜ਼ਮ ਭਾਰਤੀ ਪਰਿਵਾਰ ਦੇ ਬੈਗਾਂ ਦੀ ਤਲਾਸ਼ੀ ਲੈਂਦਾ ਦਿਖਾਈ ਦੇ ਰਿਹਾ ਹੈ। ਪਹਿਲਾਂ ਤਾਂ ਪਰਿਵਾਰ ਦੇ ਜੀਅ ਹੋਟਲ ਅਮਲੇ ਨਾਲ ਬਹਿਸ ਕਰਦੇ ਹਨ, ਪਰ ਉਹ ਸਮਾਨ ਦੀ ਤਲਾਸ਼ੀ ਲੈਣ ਤੋਂ ਨਹੀਂ ਹਟਦਾ। ਤਲਾਸ਼ੀ ਦੌਰਾਨ ਪਰਿਵਾਰ ਦੇ ਬੈਗਾਂ ਵਿੱਚੋਂ ਹੋਟਲ ਦੇ ਤੌਲੀਏ, ਬਿਜਲੀ ਦਾ ਸਮਾਨ, ਸਜ਼ਾਵਟ ਦਾ ਸਮਾਨ ਤੇ ਹੋਰ ਕਈ ਚੀਜ਼ਾਂ ਨਿੱਕਲੀਆਂ।ਚੋਰੀ ਫੜੀ ਜਾਣ ‘ਤੇ ਪਰਿਵਾਰ ਦੀ ਔਰਤ ਨੇ ਹੋਟਲ ਮੁਲਾਜ਼ਮ ਨੂੰ ਕਿਹਾ, “ਅਸੀਂ ਮੁਆਫ਼ੀ ਮੰਗਦੇ ਹਾਂ, ਇਹ ਸਾਡਾ ਪਰਿਵਾਰਕ ਟੂਰ ਸੀ। ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ, ਸਾਨੂੰ ਜਾਣ ਦਓ ਅਸੀਂ ਫਲਾਈਟ ਲੈਣੀ ਹੈ।” ਪਰ ਹੋਟਲ ਮੁਲਾਜ਼ਮ ਉਸ ਨੂੰ ਜਵਾਬ ਦਿੰਦਾ ਹੈ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਕੋਲ ਬਹੁਤ ਪੈਸਾ ਹੈ ਪਰ ਇਹ ਕੋਈ ਤਰੀਕਾ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਕਈ ਸੋਸ਼ਲ ਮੀਡੀਆ ਯੂਜ਼ਰ ਤਾਂ ਇਸ ਪਰਿਵਾਰ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਕਰ ਰਹੇ ਹਨ ਤੇ ਕਈ ਇਸ ਨੂੰ ਦੇਸ਼ ਲਈ ਸ਼ਰਮਸਾਰ ਕਰਨ ਵਾਲਾ ਕੰਮ ਦੱਸ ਰਹੇ ਹਨ।

Related posts

ਜਲੰਧਰ ‘ਚ ਭਿਆਨਕ ਹਾਦਸਾ : ਸੜਕ ‘ਤੇ ਖੜ੍ਹੀ ਬ੍ਰੈੱਡ ਵਾਲੀ ਗੱਡੀ ‘ਚ ਵੱਜੀ ਸਕਾਰਪੀਓ ਦੇ ਉੱਡੇ ਪਰਖੱਚੇ; ਨਸ਼ੇ ‘ਚ ਟੱਲੀ ਨੌਜਵਾਨਾਂ ਨੂੰ ਮਸਾਂ ਕੱਢਿਆ ਬਾਹਰ

On Punjab

ਨਦੀਆਂ ਇੰਟਰਲਿੰਕ ਕਰਨ ਦੇ ਪ੍ਰੋਜੈਕਟ ਬਾਰੇ ਮੁੜ ਸਮੀਖਿਆ ਦੀ ਲੋੜ: ਸੰਧਵਾਂ

On Punjab

Death penalty for rape: ਇਸ ਦੇਸ਼ ‘ਚ ਹੁਣ ਬਲਾਤਕਾਰੀਆਂ ਨੂੰ ਦਿੱਤੀ ਜਾਏਗੀ ਮੌਤ ਦੀ ਸਜ਼ਾ, ਸਰਕਾਰ ਵੱਲੋਂ ਮਨਜ਼ੂਰੀ

On Punjab