PreetNama
ਫਿਲਮ-ਸੰਸਾਰ/Filmy

ਵਿਆਹ ਤੋਂ ਬਾਅਦ ਮੋਨਾ ਸਿੰਘ ਨੇ ਇੰਝ ਮਨਾਈ ਲੋਹੜੀ, ਫੈਮਿਲੀ ਨਾਲ ਕੀਤਾ ਇੰਨਜੁਆਏ

Mona singh first lohri: ਟੀਵੀ ਅਤੇ ਬਾਲੀਵੁਡ ਅਦਾਕਾਰਾ ਮੋਨਾ ਸਿੰਘ ਦਾ ਹਾਲ ਹੀ ਵਿੱਚ ਵਿਆਹ ਹੋਇਆ ਅਤੇ ਪੰਜਾਬੀ ਕਲਚਰ ਦੇ ਅਨੁਸਾਰ ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਲੋਹੜੀ ਨੂੰ ਜੋਰਦਾਰ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਗਿਆ।

ਇਸ ਜਸ਼ਨ ਦੀਆਂ ਤਸਵੀਰਾਂ ਮੋਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਮੋਨਾ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਸਭਿਆਚਾਰਕ ਡ੍ਰੈੱਸ ਵਿੱਚ ਨਜ਼ਰ ਆ ਰਹੀ ਹੈ।ਉਨ੍ਹਾਂ ਦੇ ਹੱਥ ਵਿੱਚ ਲਾਲ ਚੂੜਾ ਬਹੁਤ ਵਧੀਆ ਲੱਗ ਰਿਹਾ ਹੈ।ਮੋਨਾ ਨੇ ਆਪਣੇ ਪੈਰੇਂਟਸ ਦੇ ਨਾਲ ਵੀ ਤਸਵੀਰਾਂ ਪੋਸਟ ਕੀਤੀਆਂ ਹਨ।

ਜੱਸੀ ਜੈਸੀ ਕੋਈ ਨਹੀਂ ਤੋਂ ਚਰਚਾ ਵਿੱਚ ਆਈ ਮੋਨਾ ਸਿੰਘ ਨੇ ਇਨਵੈਸਟਮੈਂਟ ਬੈਂਕਰ ਸ਼ਾਮ ਰਾਜਗੋਪਾਲਨ ਦੇ ਨਾਲ 27 ਦਸੰਬਰ ਨੂੰ ਵਿਆਹ ਕੀਤਾ ਸੀ।

ਕਪਲ ਦਾ ਵਿਆਹ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਹੋਇਆ ਸੀ ਜਿਸ ਵਿੱਚ ਮੋਨਾ ਨੇ ਪ੍ਰਿਯੰਕਾ ਚੋਪੜਾ ਦੇ ਵਰਗਾ ਵੈਡਿੰਗ ਲਹਿੰਗਾ ਕੈਰੀ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਮੋਨਾ ਸਿੰਘ ਦੇ ਪਤੀ ਸ਼ਾਮ ਰਾਜਗੋਪਾਲਨ ਦਾ ਇਹ ਦੂਜਾ ਵਿਆਹ ਹੈ। ਪਹਿਲੇ ਵਿਆਹ ਤੋਂ ਸ਼ਾਮ ਦੀ ਇੱਕ 10 ਸਾਲ ਦੀ ਬੇਟੀ ਹੈ। ਦੋਵੇਂ ਪਿਛਲੇ ਇੱਕ ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ।
ਉਂਝ ਆਪਣੀ ਵੈਡਿੰਗ ਵਿੱਚ ਮੋਨਾ ਸਿੰਘ ਬਹੁਤ ਮਸਤੀ ਕਰਦੀ ਨਜ਼ਰ ਆਈ ਸੀ। ਉੱਥੇ ਮੋਨਾ ਸਿੰਘ ਇਸ ਤੋਂ ਪਹਿਲਾਂ ਕਰਨ ਓਬਰਾਏ ਅਤੇ ਵਿਦਯੁਤ ਜਾਮਵਾਲ ਦੇ ਨਾਲ ਵੀ ਰਿਲੇਸ਼ਨਿਸ਼ੱਪ ਵਿੱਚ ਰਹਿ ਚੁੱਕੀ ਹੈ

ਪਰ 2013 ਵਿੱਚ ਆਏ ਇੱਕ ਐਮਐਮਐਸ ਦੇ ਕਾਰਨ ਵਿਦਯੁੱਤ ਨਾਲ ਉਨ੍ਹਾਂ ਦੇ ਰਿਲੇਸ਼ਨ ਵਿੱਚ ਦਰਾਰ ਆ ਗਈ ਸੀ।
ਜੇਕਰ ਇਸ ਨਾਲ ਕੰਮ ਦੀ ਗੱਲ ਕਰੀਏ ਤਾਂ ਮੋਨਾ ਸਿੰਘ ਆਮਿਰ ਖਾਨ ਅਤੇ ਕਰੀਨਾ ਕਪੂਰ ਦੀ ਫਿਲਮ ਲਾਲ ਸਿੰਘ ਚੱਡਾ ਵਿੱਚ ਕੰਮ ਕਰਨ ਵਾਲੀ ਹੈ।

ਇਹ ਫਿਲਮ ਸਾਲ 2020 ਵਿੱਚ ਦੀਵਾਲੀ ਦੇ ਮੌਕੇ ਤੇ ਰਿਲੀਜ਼ ਹੋਵੇਗੀ।ਮੋਨਾ ਇਸ ਤੋਂ ਪਹਿਲਾਂ ਆਮਿਰ ਖਾਨ ਅਤੇ ਕਰੀਨਾ ਕਪੂਰ ਦੇ ਨਾਲ ਥ੍ਰੀ ਇਡੀਅਟਸ ਵਿਚੱ ਕੰਮ ਕਰ ਚੁੱਕੀ ਹੈ।

ਉਹ ਏਕਤਾ ਕਪੂਰ ਦੀ ਇੱਕ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆਵੇਗੀ।

Related posts

SSR Case: 24 ਤੋਂ 48 ਘੰਟੇ ‘ਚ ਰੀਆ ਚੱਕਰਵਰਤੀ ਨੂੰ ਨੋਟਿਸ ਭੇਜ ਸਕਦੀ ਹੈ CBI

On Punjab

Sad News : ਤਾਰਕ ਮਹਿਤਾ ਸ਼ੋਅ ਦੇ ਮਸ਼ਹੂਰ ਐਕਟਰ ਨੇ ਦੁਨੀਆ ਨੂੰ ਕਿਹਾ ਅਲਵਿਦਾ…

On Punjab

ਜੱਸੀ ਗਿੱਲ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Ehna Chauni aa’ ਦਾ ਫਰਸਟ ਲੁੱਕ

On Punjab