77.14 F
New York, US
July 1, 2025
PreetNama
ਫਿਲਮ-ਸੰਸਾਰ/Filmy

ਵਿਆਹ ਕਰਵਾਉਣ ਲਈ ਅਜਿਹੇ ਮੁੰਡੇ ਦੀ ਤਲਾਸ਼ ਵਿੱਚ ਹੈ,ਕੰਗਣਾ ਰਣੌਤ

kangana now wants to married: ਬਾਲੀਵੁਡ ਸੈਲੇਬਸ ਦੇ ਵਰਕ ਫਰੰਟ ਤੋਂ ਇਲਾਵਾ ਫੈਨਜ਼ ਉਨ੍ਹਾਂ ਦੀ ਰੀਅਲ ਲਾਈਫ ਦੇ ਬਾਰੇ ਵਿੱਚ ਵੀ ਕਾਫ਼ੀ ਕੁਝ ਜਾਨਣ ਲਈ ਇਛੁੱਕ ਰਹਿੰਦੇ ਹਨ। ਗੱਲ ਜਦੋਂ ਸੈਲੀਬ੍ਰਿਟੀ ਵੈਡਿੰਗ ਦੀ ਹੋਵੇ ਤਾਂ ਫੈਨਜ਼ ਉਨ੍ਹਾਂ ਦੀ ਪਰੀ ਕਥਾਵਾਂ ਵਰਗੇ ਵਿਆਹ ਬਾਰੇ ਹਰ ਚੀਜ ਜਾਨਣਾ ਚਾਹੁੰਦੇ ਹਨ। ਸਾਲ 2020 ਵਿੱਚ ਕਈ ਬਾਲੀਵੁਡ ਸਟਾਰਸ ਦੇ ਵਿਆਹ ਦੇ ਬੰਧਨ ਵਿੱਚ ਬੰਨ ਜਾਣ ਦੀਆਂ ਖਬਰਾਂ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਹੋ ਸਕਦੀ ਹੈ ਫਿਲਮ ਪੰਗਾ ਦੀ ਲੀਡ ਅਦਾਕਾਰਾ ਕੰਗਨਾ ਰਣੌਤ।

ਕੰਗਣਾ ਰਣੌਤ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਪਰ ਹੁਣ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ‘ਚ ਕਿਸ ਤਰ੍ਹਾਂ ਦੀਆਂ ਖੂਬੀਆਂ ਚਾਹੀਦੀਆਂ ਹਨ। ਕੰਗਣਾ ਨੇ ਦੱਸਿਆ ਕਿ ਉਹ ਚਾਹੁੰਦੀ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਦੁੱਗਣੀ ਰਫਤਾਰ ਨਾਲ ਅੱਗੇ ਵਧੇ।

ਇਸ ਦੇ ਨਾਲ ਹੀ ਕੰਗਣਾ ਨੇ ਕਿਹਾ ਕਿ ਉਹ ਅੱਗੇ ਨਾ ਜਾਏ ਪਰ ਘੱਟੋ-ਘੱਟ ੳਨ੍ਹਾਂ ਨੂੰ ਇਸ ਤੋਂ ਹੇਠਾਂ ਵੀ ਨਾ ਲੈ ਕੇ ਆਵੇ ਜਿਸ ਮੁਕਾਮ ‘ਤੇ ਉਹ ਹੁਣ ਹੈ।ਕੰਗਣਾ ਨੇ ਕਿਹਾ ਕਿ ਜਦ ਤੁਸੀਂ ਜ਼ਿੰਦਗੀ ‘ਚ ਵਧੀਆ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਜੀਵਨ ਸਾਥੀ ਜ਼ਿੰਦਗੀ ‘ਚ ਬਿਹਤਰੀ ਲੈ ਕੇ ਆਵੇ ਤੇ ਜੇਕਰ ਉਹ ਤੁਹਾਨੂੰ ਬਹੁਤ ਅੱਗੇ ਨਾ ਲੈ ਕੇ ਜਾਵੇ ਤਾਂ ਘੱਟੋ-ਘੱਟ ਤੁਸੀਂ ਜਿੱਥੇ ਹੋ ਉੱਥੇ ਤਾਂ ਮੈਨਟੇਨ ਰੱਖੇ।

ਇਸ ਦੇ ਨਾਲ ਹੀ ਆਪਣੀ ਆਉਣ ਵਾਲੀ ਫਿਲਮ ‘ਪੰਗਾ’ ਦੀ ਪ੍ਰਮੋਸ਼ਨ ਸਮੇਂ ਕਿਹਾ ਕਿ ਦੇਸ਼ ‘ਚ ਐਕਟਰ ਹੋਣਾ ਇੱਕ ਪ੍ਰਿਵਲੇਜ ਜਾਬ ਹੈ ਜਦਕਿ ਫਿਲਮ ਮੇਕਰਸ ਦੀ ਜੋ ਕੀਮਤ ਹੋਣੀ ਚਾਹੀਦੀ ਹੈ ਉਹ ਨਹੀਂ ਹੁੰਦੀ। ਇਹ ਇੰਡਸਟਰੀ ਸਿਰਫ ਐਕਟਰਸ ਲਈ ਹੈ। ਕੰਗਣਾ ਨੇ ਕਿਹਾ ਕਿ ਉਹ ਫਿਲਮ ਮੇਕਿੰਗ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੀ ਹੈ।ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਮੇਰਾ ਇੱਕ ਰੋਮਾਂਟਿਕ ਸਾਇਡ ਵੀ ਹੈ।

ਉਨ੍ਹਾਂ ਨੇ ਕਿਹਾ , ਇੱਕ ਕਲਾਕਾਰ ਦੇ ਤੌਰ ਉੱਤੇ ਮੈਂ ਅਜਿਹਾ ਮਹਿਸੂਸ ਕਰਦੀ ਹਾਂ ਕਿ ਆਪਣੇ ਆਪ ਦੇ ਅੰਦਰ ਇੱਕ ਖੁਆਇਸ਼ ਲੈ ਕੇ ਅੱਗੇ ਵੱਧਣਾ ਜਰੂਰੀ ਹੈ। ਇੱਕ ਖੁਆਇਸ਼ ਜੋ ਤੁਹਾਨੂੰ ਜਿੰਦਗੀ ਦੇ ਪ੍ਰਤੀ ਸਰਗਰਮ ਕਰ ਦਿੰਦੀ ਹੋਵੇ। ਪਿਆਰ ਦੇ ਬਾਰੇ ਵਿੱਚ ਮੇਰੇ ਬਹੁਤ ਬੁਰੇ ਅਨੁਭਵ ਰਹੇ ਹਨ ਪਰ ਮੈਂ ਬਹੁਤ ਜਲਦੀ ਮੂਵ ਆਨ ਕਰ ਗਈ।

Related posts

ਸਾਹੋ’ ਨੇ ‘ਕਲੰਕ’ ਤੇ ‘ਕੇਸਰੀ’ ਦਾ ਤੋੜਿਆ ਰਿਕਾਰਡ, ਪਹਿਲੇ ਦਿਨ ਹੀ ਸ਼ਾਨਦਾਰ ਕਮਾਈ

On Punjab

ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ, ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ

On Punjab

ਕਰੀਨਾ ਕਪੂਰ ਦੀ ਬੇਬੀ ਬੰਪ ‘ਚ ਲੇਟੈਸਟ ਫੋਟੋ, ਫੈਨਸ ਦੇ ਦਿਲਾਂ ‘ਤੇ ਛਾਈ ਬੇਬੋ

On Punjab