PreetNama
ਖੇਡ-ਜਗਤ/Sports News

ਵਰਲਡ ਕੱਪ ‘ਚ ਨਹੀਂ ਚੁਣੇ ਗਏ ਰਾਇਡੂ ਨੇ ਕ੍ਰਿਕੇਟ ਤੋਂ ਲਿਆ ਸੰਨਿਆਸ

ਚੰਡੀਗੜ੍ਹ: ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਅੰਬਾਤੀ ਰਾਇਡੂ (33) ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ। ਉਨ੍ਹਾਂ ਬੀਸੀਸੀਆਈ ਨੂੰ ਚਿੱਠੀ ਲਿਖ ਕੇ ਕ੍ਰਿਕੇਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਦਾ ਐਲਾਨ ਕੀਤਾ। ਯਾਦ ਰਹੇ ਰਾਇਡੂ ਨੂੰ ਵਰਲਡ ਕੱਪ ਦੀ 15 ਮੈਂਬਰੀ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਰਾਇਡੂ ਆਈਪੀਐਲ ਵਿੱਚ ਖੇਡਣਗੇ ਜਾਂ ਨਹੀਂ।

 

ਵਰਲਡ ਕੱਪ ਸਕਵਾਡ ਵਿੱਚ ਰਾਇਡੂ ਨੂੰ ਰਿਜ਼ਰਵ ਵਿੱਚ ਪਾ ਕੇ ਯੁਵਾ ਆਲਰਾਊਂਡਰ ਵਿਜੇ ਸ਼ੰਕਰ ਨੂੰ ਮੌਕਾ ਦਿੱਤਾ ਗਿਆ। ਸ਼ੰਕਰ ਨੂੰ ਚੁਣਨ ਮਗਰ ਚੋਣ ਕਰਨ ਵਾਲਿਆਂ ਉਸ ਨੂੰ 3D ਪਲੇਅਰ, ਯਾਨੀ ਬੱਲੇਬਾਜ਼, ਗੇਂਦਬਾਜ਼ ਤੇ ਫੀਲਡਰ ਬਣਾਇਆ ਸੀ। ਇਸ ‘ਤੇ ਰਾਇਡੂ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਵਿਸ਼ਵ ਕੱਪ ਦੇਖਣ ਲਈ 3D ਗਲਾਸਿਜ਼ ਖਰੀਦ ਲਏ ਹਨ।

 

ਰਾਇਡੂ ਨੇ 55 ਵੰਨਡੇ ਮੈਚਾਂ ਵਿੱਚ 47.05 ਦੀ ਔਸਤ ਨਾਲ 1,694 ਦੌੜਾਂ ਬਣਾਈਆਂ। ਇਸ ਵਿੱਚ ਉਨ੍ਹਾਂ ਤਿੰਨ ਸੈਂਕੜੇ ਤੇ 10 ਅੱਧ ਸੈਂਕੜੇ ਲਾਏ। ਰਾਇਡੂ ਨੇ 6 ਕੌਮਾਂਤਰੀ ਟੀ-20 ਮੈਚਾਂ ਵਿੱਚ 10.50 ਦੀ ਔਸਤ ਨਾਲ 42 ਦੌੜਾਂ ਬਣਾਈਆਂ। ਹਾਲਾਂਕਿ ਉਨ੍ਹਾਂ ਨੂੰ ਟੈਸਟ ਖੇਡਣ ਦਾ ਮੌਕਾ ਨਹੀਂ ਮਿਲਿਆ।

Related posts

ਭਾਰਤ ਦੇ ਗੋਲਫਰ ਅਨਿਰਬਾਨ ਲਾਹਿੜੀ ਨਿਰਾਸ਼ਾਜਨਕ ਸਕੋਰ ਕਾਰਨ ਕਟ ‘ਚ ਐਂਟਰੀ ਤੋਂ ਖੁੰਝੇ

On Punjab

ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੀਤਾ ਏਸ਼ੀਆ ਕੱਪ ‘ਤੇ ਕਬਜ਼ਾ

On Punjab

IPL ਦਰਸ਼ਕਾਂ ਬਿਨਾਂ ਹੋ ਸਕਦਾ ਹੈ, ਟੀ -20 ਵਰਲਡ ਕੱਪ ਨਹੀਂ : ਮੈਕਸਵੈਲ

On Punjab
%d bloggers like this: