PreetNama
ਖੇਡ-ਜਗਤ/Sports News

ਵਰਲਡ ਕੱਪ ‘ਚ ਨਹੀਂ ਚੁਣੇ ਗਏ ਰਾਇਡੂ ਨੇ ਕ੍ਰਿਕੇਟ ਤੋਂ ਲਿਆ ਸੰਨਿਆਸ

ਚੰਡੀਗੜ੍ਹ: ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਅੰਬਾਤੀ ਰਾਇਡੂ (33) ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ। ਉਨ੍ਹਾਂ ਬੀਸੀਸੀਆਈ ਨੂੰ ਚਿੱਠੀ ਲਿਖ ਕੇ ਕ੍ਰਿਕੇਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਦਾ ਐਲਾਨ ਕੀਤਾ। ਯਾਦ ਰਹੇ ਰਾਇਡੂ ਨੂੰ ਵਰਲਡ ਕੱਪ ਦੀ 15 ਮੈਂਬਰੀ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਰਾਇਡੂ ਆਈਪੀਐਲ ਵਿੱਚ ਖੇਡਣਗੇ ਜਾਂ ਨਹੀਂ।

 

ਵਰਲਡ ਕੱਪ ਸਕਵਾਡ ਵਿੱਚ ਰਾਇਡੂ ਨੂੰ ਰਿਜ਼ਰਵ ਵਿੱਚ ਪਾ ਕੇ ਯੁਵਾ ਆਲਰਾਊਂਡਰ ਵਿਜੇ ਸ਼ੰਕਰ ਨੂੰ ਮੌਕਾ ਦਿੱਤਾ ਗਿਆ। ਸ਼ੰਕਰ ਨੂੰ ਚੁਣਨ ਮਗਰ ਚੋਣ ਕਰਨ ਵਾਲਿਆਂ ਉਸ ਨੂੰ 3D ਪਲੇਅਰ, ਯਾਨੀ ਬੱਲੇਬਾਜ਼, ਗੇਂਦਬਾਜ਼ ਤੇ ਫੀਲਡਰ ਬਣਾਇਆ ਸੀ। ਇਸ ‘ਤੇ ਰਾਇਡੂ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਵਿਸ਼ਵ ਕੱਪ ਦੇਖਣ ਲਈ 3D ਗਲਾਸਿਜ਼ ਖਰੀਦ ਲਏ ਹਨ।

 

ਰਾਇਡੂ ਨੇ 55 ਵੰਨਡੇ ਮੈਚਾਂ ਵਿੱਚ 47.05 ਦੀ ਔਸਤ ਨਾਲ 1,694 ਦੌੜਾਂ ਬਣਾਈਆਂ। ਇਸ ਵਿੱਚ ਉਨ੍ਹਾਂ ਤਿੰਨ ਸੈਂਕੜੇ ਤੇ 10 ਅੱਧ ਸੈਂਕੜੇ ਲਾਏ। ਰਾਇਡੂ ਨੇ 6 ਕੌਮਾਂਤਰੀ ਟੀ-20 ਮੈਚਾਂ ਵਿੱਚ 10.50 ਦੀ ਔਸਤ ਨਾਲ 42 ਦੌੜਾਂ ਬਣਾਈਆਂ। ਹਾਲਾਂਕਿ ਉਨ੍ਹਾਂ ਨੂੰ ਟੈਸਟ ਖੇਡਣ ਦਾ ਮੌਕਾ ਨਹੀਂ ਮਿਲਿਆ।

Related posts

ਧੋਨੀ ਭਾਰਤ ਦੇ ਸਭ ਤੋਂ ਵਧੀਆ ਕਪਤਾਨ, ਹਰ ਸਥਿਤੀ ‘ਚ ਕੂਲ ਰਹਿਣਾ ਉਨ੍ਹਾਂ ਦੀ ਤਾਕਤ: ਰੋਹਿਤ ਸ਼ਰਮਾ

On Punjab

ਹਰਮਨਪ੍ਰੀਤ ਦੀ ਬੱਲੇ-ਬੱਲੇ! ਆਈਸੀਸੀ ਟੀ-20 ਮਹਿਲਾ ਟੀਮ ਦੀ ਬਣੀ ਕਪਤਾਨ

On Punjab

CWC 2019: ਮਾਇਕਲ ਕਲਾਰਕ ਨੇ ਇਸ ਬੱਲੇਬਾਜ਼ ਨੂੰ ਦੱਸਿਆ ਪਾਕਿ ਦਾ ‘ਵਿਰਾਟ ਕੋਹਲੀ’

On Punjab