Decrease Belly Fat : ਨਵੀਂ ਦਿੱਲੀ : ਅੱਜ ਦੇ ਸਮੇਂ ‘ਚ ਹਰ ਕੋਈ ਵਧੇ ਹੋਏ ਢਿੱਡ ਤੋਂ ਪਰੇਸ਼ਾਨ ਹਨ ਉਹ ਆਪਣੇ ਪਸੰਦ ਦਾ ਕੱਪੜਾ ਵੀ ਨਹੀਂ ਪਾ ਪਾਉਂਦੇ। ਗਲਤ ਰਹਿਣ-ਸਹਿਣ, ਖਾਣ-ਪੀਣ ਦੇ ਚਲਦਿਆਂ ਢਿੱਡ ਦੀ ਚਰਬੀ ਵੱਧਦੀ ਹੈ । ਇਸ ਮੋਟਾਪੇ ਨਾਲ ਨਾ ਸਿਰਫ ਸ਼ਰੀਰ ਭੱਦਾ ਅਤੇ ਬੇਡੌਲ ਦਿਖਾਈ ਦਿੰਦਾ ਹੈ, ਸਗੋਂ ਸਿਹਤ ਨਾਲ ਸਬੰਧਤ ਕਈ ਪ੍ਰੇ਼ਸਾਨੀਆਂ ਵੀ ਹੁੰਦੀਆਂ ਹਨ।ਜੇਕਰ ਤੁਸੀਂ ਵੀ ਪਤਲੀ ਕਮਰ ਚਾਹੁੰਦੇ ਹੋ ਤਾਂ ਖਾਣ-ਪੀਣ `ਤੇ ਧਿਆਨ ਦੇਣ ਦੇ ਨਾਲ-ਨਾਲ ਰੋਜ਼ਾਨਾ ਕਸਰਤ ਕਰਨੀ ਵੀ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਆਸਾਨ ਤਰੀਕਿਆਂ ਨਾਲ ਢਿੱਡ ਦੀ ਚਰਬੀ ਘਟਾਉਣ ਬਾਰੇ ਦੱਸਾਗੇ ।

ਸਾਈਕਲ ਚਲਾਉਣਾ : ਅੱਜਕਲ੍ਹ ਦੇ ਬਿਜ਼ੀ ਸਮੇਂ ‘ਚ ਕਿਸੇ ਕੋਲ ਵੀ ਸਮਾਂ ਨਹੀਂ ਹੁੰਦਾ ਕਿ ਉਹ ਕਸਰਤ ਕਰ ਸਕੇ ਇਸ ਲਈ ਢਿੱਡ ਦੀ ਚਰਬੀ ਘਟਾਉਣ ਲਈ ਸਾਈਕਲ ਚਲਾਉਣਾ ਸਭ ਤੋਂ ਚੰਗੀ ਕਸਰਤ ਹੈ, ਕਿਉਂਕਿ ਸਾਈਕਲ ਚਲਾਉਣ ਨਾਲ ਮਾਸਪੇਸ਼ੀਆਂ ਮਜ਼ਬੂਤ ਬਣਦੀ ਹੈ ਅਤੇ ਸਰੀਰ ਤੋਂ ਫੈਟ ਘੱਟ ਹੁੰਦੀ ਹੈ। ਸਾਈਕਲਿੰਗ ਕਰਨ ਨਾਲ ਹਰ ਘੰਟੇ 300 ਕੈਲੋਰੀ ਬਰਨ ਹੁੰਦੀ ਹੈ, ਪਰ ਇਸ ਦੇ ਨਾਲ ਡਾਈਟ `ਤੇ ਵੀ ਧਿਆਨ ਰੱਖਣਾ ਹੋਵੇਗਾ।ਰੱਸੀ ਕੂਦਨਾ : ਰੱਸੀ ਕੂਦਨਾ ਸਭ ਤੋਂ ਵਧੀਆ ਅਤੇ ਆਸਾਨ ਕਸਰਤ ਹੈ, ਅਤੇ ਇਸ ਨੂੰ ਅਸੀਂ ਘਰ ‘ਚ ਹੀ ਕਰ ਸਕਦੇ ਹਨ। ਇਸ ਨਾਲ ਸ਼ਰੀਰ `ਚ ਊਰਜਾ ਸੰਚਾਰ ਹੁੰਦਾ ਹੈ ਅਤੇ ਸ਼ਰੀਰ ਸੁਡੈਲ ਬਣਦਾ ਹੈ। ਰੱਸੀ ਕੂਦਣ ਲਈ ਸਿਰਫ 15 ਮਿੰਟ ਦਾ ਸਮਾਂ ਹੀ ਕਾਫੀ ਹੁੰਦਾ ਹੈ। 15 ਮਿੰਟ ਰਸੀ ਕੁਦਣ ਨਾਲ ਅੱਧਾ ਘੰਟਾਂ ਦੌੜਨ ਜਾਂ ਤੈਰਨ ਜਿੰਨਾਂ ਲਾਭ ਹੁੰਦਾ ਹੈ। ਰਸੀ ਕੂਦਨ ਨਾਲ ਸਰੀਰ `ਚ ਮੌਜੂਦ ਜ਼ਹਿਰੀਲੇ ਪਦਾਰਥ ਪਸੀਨੇ ਰਾਹੀਂ ਬਾਹਰ ਨਿਕਲਦੇ ਹਨ। ਇਸ ਨਾਲ ਚਮੜੀ `ਚ ਨਿਖਾਰ ਆਉਦਾ ਹੈ ਅਤੇ ਦਿੱਲ ਵੀ ਸਿਹਤਮੰਦ ਰਹਿੰਦਾ ਹੈ।ਅਜੋਕੇ ਸਮੇਂ ‘ਚ ਕੋਈ ਵੀ ਪੈਦਲ ਚਲ ਕੇ ਰਾਜ਼ੀ ਨਹੀਂ ਹਰ ਕੋਈ ਕਾਰਾਂ ਗੱਡੀਆਂ ‘ਚ ਘੁੰਮਦੇ ਹਨ।ਪਰ ਤੁਹਾਨੂੰ ਦੱਸ ਦੇਈਏ ਕਿ ਰੋਜ਼ਾਨਾ ਪੈਦਲ ਚੱਲਣਾ ਵਜ਼ਨ ਘੱਟ ਕਰਨ ਲਈ ਬਹੁਤ ਆਸਾਨ ਅਤੇ ਪ੍ਰਭਾਵੀ ਕਸਰਤ ਹੈ। ਇਸ ਲਈ ਸਾਨੂੰ ਦਿਨ ‘ਚ ਘੱਟੋ ਘੱਟ ਇੱਕ ਘੰਟਾ ਜ਼ਰੂਰ ਪੈਦਲ ਚਲਣਾ ਚਾਹੀਦਾ ਹੈ । ਇਸ ਨਾਲ ਸਾਨੂੰ ਨਾ ਤਾਂ ਕੋਈ ਬਿਮਾਰੀ ਲਗਦੀ ਹੈ ਅਤੇ ਨਾ ਹੀ ਮੋਟਾਪਾ ਚਰਦਾ ਹੈ ਅਤੇ ਵਧਿਆ ਪੇਟ ਵੀ ਘੱਟ ਜਾਂਦਾ ਹੈ ।