PreetNama
ਖਾਸ-ਖਬਰਾਂ/Important News

ਲੋੜਵੰਦਾਂ ਦੇ ਮਸੀਹਾ ਅਖਵਾਉਂਦੇ Anmol Kwatra ਅਤੇ ਪਿਤਾ ‘ਤੇ ਹੋਇਆ ਜਾਨਲੇਵਾ ਹਮਲਾ, ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਲੋਕ

ਲੁਧਿਆਣਾ: ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਲੁਧਿਆਣਾ ਦੇ ਸ਼ਿਵਪੁਰੀ ਚੋਂਕ ‘ਚ ਸਮਾਜ ਸੇਵੀ ਅਨਮੋਲ ਕਵੱਤਰਾਅਤੇ ਉਸ ‘ਤੇ ਪਿਤਾ ‘ਤੇ ਜਾਨ ਲੇਵਾ ਹਮਲਾ ਹੋਣ ਦੀ ਖਬਰ ਮਿਲੀ ਹੈ।

ਉਥੇ ਹੀ ਅਨਮੋਲ ਦੇ ਪਿਤਾ ਦੇ ਕੱਪੜੇ ਤੱਕ ਪਾੜੇ ਗਏ। ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਉਥੇ ਪਹੁੰਚ ਚੁੱਕੇ ਹਨ ਤੇ ਲੋਕਾਂ ਨੇ ਧਰਨਾ ਲਗਾ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਉਥੇ ਲੋਕਾਂ ਵੱਲੋਂ ਕਾਂਗਰਸ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਹਮਲਾ ਕਾਂਗਰਸੀਆਂ ਨੇ ਕੀਤਾ ਹੈ।

ਜ਼ਿਕਰ ਏ ਖਾਸ ਹੈ ਕਿ ਸਮਾਜ ‘ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਮਾਜ ਸੇਵੀ ਅਨਮੋਲ ਕਵੱਤਰਾ ਅੱਜ ਲੱਖਾਂ ਲੋਕਾਂ ਦੇ ਦਿਲ ‘ਚ ਘਰ ਕਰ ਚੁੱਕੇ ਹਨ। ਅਨਮੋਲ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਨਮੋਲ ਕਵੱਤਰਾ ਅਤੇ ਉਹਨਾਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਲਈ ‘ਵੀ ਡੂ ਨਾਟ ਅਕਸੈਪਟ ਮਨੀ ਓਰ ਥਿੰਗਜ਼’ ਨਾਮ ਦਾ ਐਨਜੀਓ ਚਲਾਇਆ ਜਾਂਦਾ ਹੈ ਜਿਹੜੇ ਡੋਨਰਜ਼ ਨੂੰ ਸਿੱਧਾ ਮਰੀਜ਼ ਨਾਲ ਮਿਲਵਾ ਕੇ ਉਹਨਾਂ ਦੀ ਮਦਦ ਕਰਵਾਉਂਦੇ ਹਨ।

Related posts

ਪੀਐਮ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੀ ਬਲੀ ਚੜ੍ਹਣਗੇ ਪੰਜਾਬ ਦੇ ਅਫਸਰ, ਸੀਐਮ ਭਗਵੰਤ ਲਵੇਗੀ ਸਖਤ ਐਕਸ਼ਨ

On Punjab

ਕੋਰੀਆ ਪ੍ਰਾਇਦੀਪ ‘ਚ ਫਿਰ ਵਿਗੜੇ ਹਾਲਾਤ, ਤਾਨਾਸ਼ਾਹ ਕਿਮ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ

On Punjab

ਜਨਵਰੀ ਦੇ ਅੰਤ ’ਚ ਐੱਸਈਸੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ ਭਾਰਤਵੰਸ਼ੀ ਅਰਥਸ਼ਾਸਤਰੀ

On Punjab