29.91 F
New York, US
February 15, 2025
PreetNama
ਖਾਸ-ਖਬਰਾਂ/Important News

ਲੋਕ ਸਭਾ ਚੋਣਾਂ 2019 : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਚੋਣਾਂ ਸਮਾਪਤ , 278 ਉਮੀਦਵਾਰਾਂ ਦੀ ਕਿਸਮਤ EVM ‘ਚ ਹੋਈ ਕੈਦ

ਚੰਡੀਗੜ੍ਹ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ‘ਤੇ ਅੱਜ ਸ਼ਾਮ 6 ਵਜੇ ਚੋਣਾਂ ਸਮਾਪਤ ਹੋ ਗਈਆਂ ਹਨ।ਇਸ ਦੌਰਾਨ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ ‘ਤੇ ਵੋਟਾਂ ਪਈਆਂ ਹਨ।

Punjab 13 Lok Sabha seats election ended ,278 candidates Luck EVM
ਲੋਕ ਸਭਾ ਚੋਣਾਂ 2019 : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਚੋਣਾਂ ਸਮਾਪਤ , 278 ਉਮੀਦਵਾਰਾਂ ਦੀ ਕਿਸਮਤ EVM ‘ਚ ਹੋਈ ਕੈਦ

ਇਸ ਦੌਰਾਨ ਜਿਥੇ ਆਮ ਵੋਟਰਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ, ਓਥੇ ਹੀ ਸਿਆਸੀ ਆਗੂਆਂ , ਗਾਇਕਾਂ ,ਫ਼ਿਲਮ ਅਦਾਕਾਰ ਨੇ ਵੀ ਆਪਣੀ ਵੋਟ ਪਾਈ ਹੈ।ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ।ਇਸ ਦੌਰਾਨ ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਸੀ।

Punjab 13 Lok Sabha seats election ended ,278 candidates Luck EVM

ਇਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 254 ਮਰਦ ਅਤੇ 24 ਮਹਿਲਾਵਾਂ ਹਨ। ਇਨ੍ਹਾਂ 278 ਉਮੀਦਵਾਰਾਂ ਦੀ ਕਿਸਮਤ ਹੁਣ ਈਵੀਐਮ ਮਸ਼ੀਨਾਂ ਵਿਚ ਕੈਦ ਹੋ ਗਈ ਹੈ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਸਨ।ਇਨ੍ਹਾਂ ਵਿਚੋਂ 3,94,780 ਵੋਟਰਾਂ ਨੇ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।

Punjab 13 Lok Sabha seats election ended ,278 candidates Luck EVM
ਇਸੇ ਤਰ੍ਹਾਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੁੱਲ 36 ਉਮੀਦਵਾਰ ਚੋਣ ਲੜ ਰਹੇ ਸਨ।ਜਿਨ੍ਹਾਂ ਵਿਚ 9 ਔਰਤਾਂ ਵੀ ਸ਼ਾਮਲ ਹਨ।ਚੰਡੀਗੜ੍ਹ ਵਿਚ ਕੁੱਲ ਵੋਟਰਾਂ ਜੀ ਗਿਣਤੀ 6,46,084 ਹੈ।ਜਿਨ੍ਹਾਂ ਵਿਚ 3,41,640 ਪੁਰਸ਼ ਵੋਟਰ ਨੇ ਅਤੇ 3,04,423 ਮਹਿਲਾ ਵੋਟਰ ਜਦਕਿ 21 ਵੋਟਰ ਤੀਜੇ ਲਿੰਗ ਦੇ ਸ਼ਾਮਲ ਹਨ।ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਵੀ ਹੁਣ ਈਵੀਐਮ ਮਸ਼ੀਨਾਂ ਵਿਚ ਕੈਦ ਹੋ ਗਈ ਹੈ।ਜਿਸ ਤੋਂ 23 ਮਈ ਨੂੰ ਹੀ ਪਤਾ ਚੱਲੇਗਾ ਕਿ ਕਿਸ-ਕਿਸ ਉਮੀਦਵਾਰ ਦੇ ਸਿਰ ਜਿੱਤ ਦਾ ਸਿਹਰਾ ਸਜਦਾ ਹੈ।

Related posts

ਕਬਾਬ ਦਾ ਮੋਹ ISIS ਅੱਤਵਾਦੀ ਨੂੰ ਪਿਆ ਮਹਿੰਗਾ, ਆਰਡਰ ਵੇਲੇ ਪੁਲਿਸ ਨੇ ਦਬੋਚਿਆ

On Punjab

India Canada Row : ਜਸਟਿਨ ਟਰੂਡੋ ਦਾ ਭਾਰਤ ਬਾਰੇ ਇੱਕ ਹੋਰ ਬਿਆਨ, ਕਿਹਾ- “ਭਾਰਤ ਨੂੰ ਕੈਨੇਡਾ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦੈ”

On Punjab

ਅਮਰੀਕਾ ਨੇ ਪੱਖਪਾਤੀ ਰਵੱਈਆ ਅਪਣਾ ਸਾਨੂੰ ਕੀਤਾ ਬਲੈਕਲਿਸਟ: ਪਾਕਿਸਤਾਨ

On Punjab