11 ਅਪਰੈਲ ਨੂੰ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਸੱਤ ਗੇੜਾਂ ਵਿੱਚ ਪੂਰੀਆਂ ਹੋਈਆਂ ਹਨ। ਪਹਿਲੇ ਗੇੜ ਵਿੱਚ 91 ਸੀਟਾਂ, ਦੂਜੇ ‘ਤੇ 97, ਤੀਜੇ ਵਿੱਚ 115, ਚੌਥੇ ਵਿੱਚ 71, ਪੰਜਵੇਂ ਗੇੜ ਵਿੱਚ 51 ਸੀਟਾਂ ਅਤੇ ਛੇਵੇਂ ਗੇੜ ਵਿੱਚ 59 ਸੀਟਾਂ ‘ਤੇ ਵੋਟਿੰਗ ਹੋਈ। ਅੱਜ ਆਖਰੀ ਗੇੜ ਵਿੱਚ ਵੀ ਅੱਠ ਸੂਬਿਆਂ ਦੀਆਂ 59 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਈ। ਇਸ ਤਰ੍ਹਾਂ ਕੁੱਲ 542 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਈ।
ਇਨ੍ਹਾਂ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ ਅਤੇ ਜੇਤੂ ਮਿਲ ਕੇ ਦੇਸ਼ ਦੀ 17ਵੀਂ ਲੋਕ ਸਭਾ ਦਾ ਗਠਨ ਕਰਨਗੇ। ਜਿੱਥੇ ਪੰਜ ਸਾਲ ਸੱਤਾ ਸੁਖ ਭੋਗਣ ਵਾਪੀ ਮੋਦੀ ਸਰਕਾਰ ਫਿਰ ਤੋਂ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸੱਤਾ ਤੋਂ ਬਾਹਰ ਰਹੀਆਂ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਸੱਤਾ ਸੰਭਾਲਣ ਲਈ ਜੀਅ-ਜਾਨ ਲਾ ਰਹੀਆਂ ਹਨ।