PreetNama
ਸਮਾਜ/Social

* ਲੋਕਤੰਤਰ *

* ਲੋਕਤੰਤਰ *
ਲੋਕਤੰਤਰ ਦਾ ਘੋਰੜੂ ਵੱਜੇ ਲੋਕ ਝਾਕਦੇ ਖੱਬੇ ਸੱਜੇ,
ਸੰਸਦ ਵਿੱਚ ਤਮਾਸ਼ਾ ਹੁੰਦਾ ਤੂੰ ਆ ਕੇ ਮੇਰੇ ਯਾਰਾ ਵੇਖ।
ਡੌਗੀ ਬੈਠੇ ਬਿਸਕੁਟ ਚਬਦੇ ਬੱਚੇ ਕੂੜੇ ਚੋਂ ਰੋਟੀ ਲੱਭਦੇ,
ਡੰਗਰ ਭੁੱਖੇ ਮਰਦੇ ਲੀਡਰ ਖਾ ਗਏ ਪਸ਼ੂਆਂ ਦਾ ਚਾਰਾ ਵੇਖ।
ਦਿਨ ਚ ਛਿੱਤਰੀਂ ਦਾਲ ਨੇ ਵੰਡਦੇ ਇਕ ਦੂਜੇ ਨੂੰ ਰਹਿੰਦੇ ਭੰਡਦੇ,
ਰਾਂਤੀਂ ਭੋਜਨ ਖਾਣ ਇੱਕਠੇ ਲੀਡਰਾਂ ਦਾ ਭਾਈਚਾਰਾ ਵੇਖ।
ਦਿਨ ਦਿਹਾੜੇ ਹੋਇਆ ਵਾਕਾ ਵਿਜੀਲੈਂਸ ਨੇ ਮਾਰਿਆ ਛਾਪਾ,
ਘਪਲੇ ਕਰਕੇ ਜੋੜੀ ਮਾਇਆ ਪੰਡਿਤ ਮੀਆਂ ਤੇ ਸਰਦਾਰਾਂ ਵੇਖ।
ਹਸਪਤਾਲ ਨਾ ਲੱਭੀ ਦਵਾਈ ਗੱਡੀ ਚੜ ਗਈ ਸਾਡੀ ਮਾਈ,
ਲੋਕ ਕਹਿੰਦੇ ਉੱਪਰ ਵਾਲੇ ਦਾ ‘ਸੋਨੀ,’ਤੂੰ ਵਰਤਾਰਾ ਵੇਖ।
ਵੋਟਾਂ ਵੇਲੇ ਲੀਡਰ ਆਉਣ ਦਾਰੂ ਤੇ ਭੁੱਕੀ ਵਰਤਾਉਣ,
ਭੁੱਕੀ ਖਾ ਕੇ ਵੋਟਾਂ ਮੰਗਦਾ ਸਾਡਾ ਅਮਲੀ ਕਰਤਾਰਾ ਵੇਖ।
ਹਰ ਘਰ ਦੀ ਦੁੱਖ ਭਰੀ ਕਹਾਣੀ ਨਸ਼ੇ ਖਾ ਗਏ ਜਵਾਨੀ,
ਖੁਦਕਸ਼ੀਆਂ ਦੇ ਰਾਹੇ ਪੈ ਗਿਆ ਸਾਡਾ ਜਮੀਂਦਾਰਾ ਵੇਖ।
ਇੱਥੇ ਡਾਨ ਮਾਫੀਏ ਲੜਦੇ ਚੋਣਾਂ ਕਿਦਾਂ ਫਿਰ ਭਲਾ ਦੇਸ਼ ਦਾ ਹੋਣਾ,
ਜੇਲੋਂ ਬੈਠੇ ਭਰਦੇ ਫਾਰਮ ਸੰਵਿਧਾਨ ਸਾਡੇ ਦੀ ਧਾਰਾ ਵੇਖ।
ਮਾੜਾ ਕਿਵੇਂ ਕਰੂ ਪੜਾਈ ਮਹਿੰਗੀ ਹੋ ਗਈ ਵਿਦਿਆ ਭਾਈ,
ਕੀਤੀ ਬੰਦ ਤਿਜੌਰੀ ਦੇ ਵਿੱਚ ਲੀਡਰਾਂ ਤੇ ਸ਼ਾਹੂਕਾਰਾਂ ਵੇਖ।
ਰਲ ਮਿਲ ਦੋਵੇਂ ਲੁੱਟੀ ਜਾਵਣ ਲੋਕਾਂ ਤਾਈਂ ਕੁੱਟੀ ਜਾਵਣ,
ਇੱਕਠੀਆਂ ਹੋਈਆਂ ਲੀਡਰਾਂ ਸੰਗ ਸਾਧਾਂ ਦੀਆਂ ਡਾਰਾਂ ਵੇਖ।
ਰੁੱਖੀ ਸੁੱਕੀ ਖਾ ਕੋਈ ਸੌਂਦਾ ਫਿਰ ਵੀ ਢੋਲੇ ਦੀਆਂ ਲਾਉਂਦਾ,
ਨੇਤਾ ਜੀ ਦਾ ਮੁਸ਼ਕਲ ਨਾਲ ਹੁੰਦਾ ਕਰੋੜਾਂ ਨਾਲ ਗੁਜਾਰਾ ਵੇਖ।
ਪੱਗ ਕਿਸੇ ਦੀ ਕਿਸੇ ਦਾ ਝੁੱਗਾ ਹੈ ਕਿਸੇ ਦੀ ਟੋਪੀ,
ਲੋਕਤੰਤਰ ਦੀਆਂ “ਸੋਨੀ “ਸਾਂਝੀਆਂ ਤੂੰ ਸਰਕਾਰਾਂ ਵੇਖ।
*ਜਸਵੀਰ ਸੋਨੀ *
9478776938

Related posts

ਬਿਮਾਰ ਮਾਨਸਿਕਤਾ, ਲੋੜ ਹੈ ਨਜ਼ਰੀਆ ਬਦਲਣ ਦੀ…

Pritpal Kaur

ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ‘ਚ ਫੂਡ ਡਿਲੀਵਰੀ ਬੁਆਏ ਪਾਇਆ ਗਿਆ ਕੋਰੋਨਾ ਪਾਜ਼ੀਟਿਵ

On Punjab

Tiktok Ban: ਪਾਕਿਸਤਾਨ ਨੇ ‘TikTok’ ‘ਤੇ ਲਾਇਆ ਬੈਨ, ਕਿਹਾ- ਅਸ਼ਲੀਲਤਾ ਤੇ ਅਨੈਤਿਕਤਾ ਨੂੰ ਬੜ੍ਹਾਵਾ ਦੇ ਰਿਹੈ Chinese App

On Punjab