72.05 F
New York, US
May 9, 2025
PreetNama
ਖਬਰਾਂ/News

ਲੀਗਲ ਲਿਟਰੇਸੀ ਕਲੱਬ ਸਾਂਦੇ ਹਾਸ਼ਮ ਵਲੋਂ ਬਾਲ ਮਜਦੂਰੀ ਵਿਸ਼ੇ ਤੇ ਕਰਵਾਏ ਲੇਖ ਮੁਕਾਬਲੇ

ਚੇਅਰਮੈਨ ਜਿਲ੍ਹਾ ਲੀਗਲ ਸੈੱਲ਼ ਮਾਣਯੋਗ ਸੈਸ਼ਨ ਜੱਜ ਪਰਮਿੰਦਰ ਸਿੰਘ, ਸੀ,ਜੇ.ਐਮ ਅਮਨਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ ਅਤੇ ਪ੍ਰਿੰਸੀਪਲ ਸ਼ਾਲੂ ਰਤਨ ਦੀ ਅਗਵਾਈ ਵਿੱਚ ਲੀਗਲ ਲਿਟਰੇਸੀ ਕਲੱਬ ਸਾਂਦੇ ਹਾਸ਼ਮ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਲੋਂ ਅੱਜ ਬਾਲ ਮਜਦੂਰੀ ਵਿਸ਼ੇ ਤੇ ਲੇਖ ਮੁਕਾਬਲੇ ਕਰਵਾਏ ਗਏ। ਲੀਗਲ ਲਿਟਰੇਸੀ ਕਲੱਬ ਇੰਚਾਰਜ ਕਮਲ ਸ਼ਰਮਾ ਦੀ ਦੇਖ ਰੇਖ ਵਿੱਚ ਹੋਏ ਇਹਨਾਂ ਮੁਕਾਬਲਿਆਂ ਵਿੱਚ ਲਗਭਗ 70 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਮੌਲਿਕ ਵਿਚਾਰ ਲੇਖ ਦੇ ਰੂਪ ਵਿੱਚ ਪੇਸ਼ ਕੀਤੇ। ਪ੍ਰਿੰਸੀਪਲ ਸ਼ਾਲੂ ਰਤਨ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਬਾਲ ਮਜਦੂਰੀ ਦੇ ਕਾਨੂੰਨੀ ਨੁਕਤੇ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਜਾਣੂ ਕਰਵਾਇਆ ਕਿ ਬਾਲ ਮਜਦੂਰੀ ਕਰਨਾ ਅਤੇ ਕਰਾਉਣਾ ਕਾਨੂੰਨੀ ਅਪਰਾਧ ਹੈ। ਲੈਕਚਰਾਰ ਗੁਰਦੀਪ ਕੌਰ ਅਤੇ ਬਲਤੇਜ ਕੌਰ ਨੇ ਦੱਸਿਆ ਕਿ ਲੇਖ ਮੁਕਾਬਲਿਆਂ ਵਿੱਚ ਨਵਨੀਤ ਕੌਰ ਨੇ ਪਹਿਲਾ, ਸੁਖਨਿੰਦਰ ਕੌਰ ਅਤੇ ਅਭਿਸ਼ੇਕ ਨੇ ਸਾਂਝੇ ਤੌਰ ਤੇ ਦੂਜਾ ਅਤੇ ਪ੍ਰਵੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਰੋਸ ਮੌਕੇ ਸਕੂਲ ਸਟਾਫ ਰਜਿੰਦਰ ਕੌਰ,ਮੰਜੂ ਬਾਲਾ, ਦਵਿੰਦਰਨਾਥ, ਉਪਿੰਦਰ ਸਿੰਘ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ,ਅਨਾ ਪੂਰੀ, ਰਾਜਬੀਰ ਕੌਰ, ਗੀਤਾ ਸ਼ਰਮਾ, ਤਰਵਿੰਦਰ ਕੌਰ, ਮੋਨਿਕਾ, ਅਕਸ਼ ਕੁਮਾਰ, ਪ੍ਰਿਆਨੀਤਾ, ਰਾਜੀਵ ਚੋਪੜਾ, ਇੰਦੂ ਬਾਲਾ, ਸੋਨੀਆ, ਰੇਨੂੰ ਵਿੱਜ, ਕਿਰਨ, ਨੀਤੂ ਸੀਕਰੀ , ਗੁਰਚਰਨ ਸਿੰਘ, ਬੁੱਧ ਸਿੰਘ, ਬੇਅੰਤ ਸਿੰਘ, ਮਨਪ੍ਰੀਤ ਕੌਰ ਹਾਜਰ ਸਨ।

Related posts

ਜਸਪ੍ਰੀਤ ਬੁਮਰਾਹ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ

On Punjab

ਪੱਛਮੀ ਬੰਗਾਲ ਵਿਧਾਨ ਸਭਾ ਵੱਲੋਂ ਜਬਰ ਜਨਾਹ-ਵਿਰੋਧੀ ਬਿਲ ਸਰਬ ਸੰਮਤੀ ਨਾਲ ਪਾਸ ਬਿਲ ਵਿਚ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਜਾਂ ਬਿਨਾਂ ਪੈਰੋਲ ਉਮਰ ਕੈਦ ਦਿੱਤੇ ਜਾਣ ਦੀ ਤਜਵੀਜ਼

On Punjab

ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਸਖ਼ਤ ਮਿਹਨਤ ਕਰਦੇ ਰਹੋ: ਅਕਸ਼ੈ ਕੁਮਾਰ

On Punjab