PreetNama
ਖਾਸ-ਖਬਰਾਂ/Important News

ਲਾਪਤਾ ਫੌਜੀ ਜਹਾਜ਼ ਅਜੇ ਵੀ ਨਹੀਂ ਲੱਭਿਆ, ਹੁਣ ਲਈ ਸੈਟੇਲਾਈਟ ਦੀ ਮਦਦ

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਏਐਨ-32 ਜਹਾਜ਼ ਦੀ ਭਾਲ ਵੱਡੇ ਪੱਧਰ ‘ਤੇ ਅਜੇ ਵੀ ਜਾਰੀ ਹੈ। ਜਹਾਜ਼ ਨੂੰ ਲਾਪਤਾ ਹੋਏ 48 ਘੰਟੇ ਹੋ ਚੁੱਕੇ ਹਨ। ਸੈਨਾ ਦੀ ਮਦਦ ਨਾਲ ਹੁਣ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਦੀ ਮਦਦ ਲਈ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਜਹਾਜ਼ ਦਾ ਪਤਾ ਲਾਉਣ ਲਈ ਐਮਆਈ-17 ਤੇ ਥਲ ਸੈਨਾ ਦੇ ਏਐਲਐਚ ਹੈਲੀਕਾਪਟਰਾਂ ਤੋਂ ਇਲਾਵਾ ਸੀ-130 ਜੇ, ਏਐਨ-32 ਸਮੇਤ ਆਧੁਨਿਕ ਸੈਂਸਰਾਂ ਵਾਲੇ ਜਹਾਜ਼ਾਂ ਤੇ ਸਮੁੰਦਰ ‘ਚ ਲੰਬੀ ਦੂਰੀ ਤਕ ਟੋਹ ਲੈਣ ਦੀ ਤਾਕਤ ਰੱਖਣ ਵਾਲੇ ਭਾਰਤੀ ਜਲ ਸੈਨਾ ਦੇ ਪੀ-8 ਆਈ ਜਹਾਜ਼ ਨੂੰ ਤਾਇਨਾਤ ਕੀਤਾ ਗਿਆ ਹੈ।

ਸੈਨਾ ਦਾ ਟਰਾਂਸਪੋਰਟ ਜਹਾਜ਼ ਏਐਨ-32 ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲਾਂ ਵਾਲੇ ਮੇਂਚੁਕਾ ਕੋਲੋਂ ਲਾਪਤਾ ਹੋਇਆ ਸੀ। ਸੋਮਵਾਰ ਨੂੰ ਉਡਾਣ ਭਰਨ ਤੋਂ ਕਰੀਬ 33 ਮਿੰਟ ਬਾਅਦ ਜਹਾਜ਼ ਗੁੰਮ ਗਿਆ ਸੀ ਜਿਸ ‘ਚ ਕੁਲ 13 ਲੋਕ ਸਵਾਰ ਸੀ।

Related posts

ਰਾਮਦੇਵ ਦੀ ‘ਸ਼ਰਬਤ ਜਿਹਾਦ’ ਟਿੱਪਣੀ ਨੇ ਕੋਰਟ ਦੀ ਜ਼ਮੀਰ ਨੂੰ ਝੰਜੋੜਿਆ

On Punjab

ਅਹਿਮ ਰਿਪੋਰਟ: ਭਾਰਤ ਵਿੱਚ 85 ਫ਼ੀਸਦੀ ਤੋਂ ਵੱਧ ਜ਼ਿਲ੍ਹੇ ਵੱਡੇ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਤੇ ਮਾਰ ਹੇਠ 45 ਪ੍ਰਤੀਸ਼ਤ ਜ਼ਿਲ੍ਹੇ ਤਬਦੀਲੀ ਰੁਝਾਨ ਦਾ ਸਾਹਮਣਾ ਕਰ ਰਹੇ

On Punjab

ਟਰੰਪ ਦਾ ਦਾਅਵਾ: ਕੋਰੋਨਾ ਦੇ ਇਲਾਜ ਨੂੰ ਲੈਕੇ ਦੋ ਹਫ਼ਤਿਆਂ ‘ਚ ਦੇਵਾਂਗੇ ਵੱਡੀ ਖੁਸ਼ਖ਼ਬਰੀ, ਹੋਵੇਗਾ ਵੱਡਾ ਐਲਾਨ

On Punjab