PreetNama
ਖੇਡ-ਜਗਤ/Sports News

ਲਤਾ ਮੰਗੇਸ਼ਕਰ ਨੇ ਧੋਨੀ ਨੂੰ ਕਹੀ ਵੱਡੀ ਗੱਲ

ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਨੂੰ ਬੁੱਧਵਾਰ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਸੈਮੀਫਾਈਨਲ ਮੈਚ ਵਿੱਚ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। 240 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਟੀਮ ਇੰਡੀਆ ਦਾ ਵਰਲਡ ਕੱਪ ਦਾ ਸੁਫ਼ਨਾ ਧੋਨੀ ਦੇ 49ਵੇਂ ਓਵਰ ਵਿੱਚ ਰਨ-ਆਊਟ ਹੋਣ ਨਾਲ ਹੀ ਟੁੱਟ ਗਿਆ। ਇਸ ਤੋਂ ਬਾਅਦ ਧੋਨੀ ਦੇ ਕਰੀਅਰ ਬਾਰੇ ਕਿਆਸ ਲਾਏ ਜਾ ਰਹੇ ਹਨ। ਇਸੇ ਵਿਚਾਲੇ ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕਰਕੇ ਧੋਨੀ ਨੂੰ ਅਪੀਲ ਕੀਤੀ ਕਿ ਉਹ ਰਿਟਾਇਰ ਹੋਣ ਬਾਰੇ ਸੋਚੇ ਵੀ ਨਾ। ਉਨ੍ਹਾਂ ਭਾਰਤੀ ਟੀਮ ਲਈ ਗੁਲਜ਼ਾਰ ਦਾ ਗੀਤ ਸ਼ੇਅਰ ਕੀਤਾ।

ਲਤਾ ਨੇ ਟੀਮ ਇੰਡੀਆ ਲਈ ਲਿਖਿਆ, ‘ਕੱਲ੍ਹ ਭਾਵੇਂ ਹੀ ਅਸੀਂ ਜਿੱਤ ਨਹੀਂ ਸਕੇ, ਪਰ ਅਸੀਂ ਹਾਰੇ ਨਹੀਂ ਹਾਂ। ਗੁਲਜ਼ਾਰ ਸਹਿਬ ਦਾ ਕ੍ਰਿਕੇਟ ਲਈ ਲਿਖਿਆ ਹੋਇਆ ਇਹ ਗੀਤ ਮੈਂ ਸਾਡੀ ਟੀਮ ਨੂੰ ਡੈਡੀਕੇਟ ਕਰਦੀ ਹਾਂ।’

Kal bhalehi hum jeet na paaye ho lekin hum haare nahi hain.Gulzar sahab ka cricket ke liye likha hua ye geet main hamari team ko dedicate karti hun. https://youtu.be/it5R3SZj52Y 

ਲਤਾ ਨੇ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਲਿਖਿਆ, ‘ਨਮਸਕਾਰ ਧੋਨੀ ਜੀ। ਅੱਜਕਲ੍ਹ ਮੈਂ ਸੁਣ ਰਹੀ ਹਾਂ ਕਿ ਤੁਸੀਂ ਰਿਟਾਇਰ ਹੋਣਾ ਚਾਹੁੰਦੇ ਹੋ। ਕਿਰਪਾ ਕਰਕੇ ਤੁਸੀਂ ਇਹ ਨਾ ਸੋਚੋ। ਦੇਸ਼ ਨੂੰ ਤੁਹਾਡੀ ਖੇਡ ਦੀ ਲੋੜ ਹੈ ਤੇ ਮੇਰੀ ਵੀ ਅਪੀਲ ਹੈ ਕਿ ਰਿਟਾਇਰਮੈਂਟ ਦਾ ਵਿਚਾਰ ਵੀ ਤੁਸੀਂ ਮਨ ਵਿੱਚ ਨਾ ਲਿਆਓ।’

Related posts

ਹਾਲ ਆਫ ਫੇਮ ਟੈਨਿਸ ਖਿਡਾਰੀ ਡੈਨਿਸ ਰਾਲਟਸਨ ਦਾ ਦੇਹਾਂਤ, ਖੇਡਿਆ ਸੀ ਤਿੰਨ ਵਾਰ ਗ੍ਰੈਂਡਸਲੇਮ ਮਿਕਸ ਡਬਲ ਫਾਈਨਲ

On Punjab

ਓਲੰਪਿਕ ਕਵਾਲੀਫਾਇਰ ‘ਚ ਰੂਸ ਦਾ ਮੁਕਾਬਲਾ ਕਰੇਗੀ ਭਾਰਤੀ ਹਾਕੀ ਟੀਮ

On Punjab

ਕੋਵਿਡ -19 ਯੋਧਿਆਂ ਦੇ ਸਨਮਾਨ ‘ਚ ਸਚਿਨ ਨਹੀਂ ਮਨਾਉਣਗੇ ਆਪਣਾ ਜਨਮ ਦਿਨ

On Punjab
%d bloggers like this: