75.94 F
New York, US
September 10, 2024
PreetNama
ਸਮਾਜ/Social

ਰੱਬੀ ਜੱਗ

ਰੱਬੀ ਜੱਗ

ਰੱਬ ਉਹਨਾਂ ਦੀ ਮਦਦ ਕਰਦਾ ਹੈ
ਜੋ ਪੱਕੀਆਂ ਪੱਕਾਈਆਂ ਖਾਂਦੇ ਨੇਂ

ਜੋ ਲੁੱਟਦੇ ਦੁਨੀਆਂ ਨੂੰ ਹਰ ਪਲ
ਜੋ ਮਲ ਮਲ ਤੀਰਥ ਨਹਾਂਉਦੇ ਨੇਂ

ਜੋ ਛੱਕਣ ਚੜਾਵੇ ਦੀ ਮਾਇਆ
ਜੋ ਦੁਧੀਆ ਵਸਤਰ ਪਾਂਉਦੇ ਨੇਂ

ਜੋ ਮਨਾਂ ਦੇ ਅੰਦਰ ਜਹਿਰ ਭਰਨ
ਜੋ ਅੱਗ ਧਰਮਾਂ ਵਿੱਚ ਲਾਂਉਦੇ ਨੇਂ

ਜੋ ਤਿੱਲ ਤਿੱਲ ਮਾਰਨ ਮਾੜੇ ਤਾਂਈ
ਜੋ ਹੱਕ ਮਜ਼ਦੂਰ ਦਾ ਖਾਂਦੇ ਨੇਂ

ਜੋ ਰਿਜ਼ਕ ਨੇ ਖੋਹਦੇ ਭੁਖਿਆਂ ਤੋਂ
ਜੋ ਰੱਜਿਆਂ ਤਾਂਈ ਰਜਾਂਉਦੇ ਨੇਂ

ਜੋ ਅੌਰਤ ਨੂੰ ਸਮਝਣ ਅਵਲਾ
ਜੋ ਢਿਡ ਵਿੱਚ ਧੀ ਮਰਵਾਂਉਦੇ ਨੇਂ

ਜੋ ਰੱਬ ਦੇ ਨਾਂ ਤੇ ਕਤਲ ਕਰਨ
ਜੋ ਜਿਉੰਦੇ ਜੀਵ ਤੜਪਾਉਦੇ ਨੇਂ

ਜੋ ਝੂਠ ਫਰੇਬ ਨਾਲ ਰਾਜ ਕਰਨ
ਜੋ ਨਸ਼ਿਆਂ ਨਾਲ ਭਰਮਾਂਉਦੇ ਨੇਂ

ਜੋ ਵੰਡੀਆਂ ਪਾਉਂਦੇ ਦੁਨੀਆਂ ਤੇ
ਜੋ ਮੰਦਿਰ ਮਸਜਿਦ ਢਹਾਂਉਦੇ ਨੇਂ

ਜੋ ਘਰ ਤੋਂ ਕੱਢ ਦੇ ਮਾਪਿਆ ਨੂੰ
ਬਿੰਦਰਾ ਉਹ ਰੱਬ ਨੂੰ ਪਾਂਉਦੇ ਨੇਂ

( &&&&&& @@@@@@)
Binder jaan e sahit

ربی جگّ
ربّ اوہناں دی مدد کردا ہے
جو پکیاں پکائیاں کھاندے نیں

جو لٹدے دنیاں نوں ہر پل
جو مل مل تیرتھ نہانؤدے نیں

جو چھکن چڑاوے دی مایہ
جو ددھیا وستر پانؤدے نیں

جو مناں دے اندر زہر بھرن
جو اگّ دھرماں وچّ لانؤدے نیں

جو تلّ تلّ مارن ماڑے تانئی
جو حق مزدور دا کھاندے نیں

جو رزق نے کھوہدے بھکھیاں توں
جو رجیاں تانئی رجانؤدے نیں

جو عورت نوں سمجھن اولا
جو ڈھڈ وچّ دھی مروانؤدے نیں

جو ربّ دے ناں تے قتل کرن
جو جؤندے جیو تڑپاؤدے نیں

جو جھوٹھ فریب نال راج کرن
جو نشیاں نال بھرمانؤدے نیں

جو ونڈیاں پاؤندے دنیاں تے
جو مندر مسجد ڈھہانؤدے نیں

جو گھر توں کڈھ دے ماپیا نوں
بندرا اوہ ربّ نوں پانؤدے نیں

Related posts

By Polls In Pakistan : ਪੀਐੱਮ ਸ਼ਾਹਬਾਜ਼ ਨੇ ਜਨਤਾ ਨੂੰ ਕੀਤਾ ਸਾਵਧਾਨ, ਕਿਹਾ- ਵੋਟ ਪਾਉਣ ਸਮੇਂ ਇਮਰਾਨ ਦੇ ਭ੍ਰਿਸ਼ਟਾਚਾਰ ਤੇ ਆਰਥਿਕ ਤਬਾਹੀ ਨੂੰ ਰੱਖਣਾ ਯਾਦ

On Punjab

ਸਰਕਾਰ ਨੇ TikTok ਤੇ Facebook ਨੂੰ ਕੋਰੋਨਾ ਨਾਲ ਸਬੰਧਿਤ ਫਰਜ਼ੀ ਮੈਸੇਜ ਹਟਾਉਣ ਦੇ ਦਿੱਤੇ ਆਦੇਸ਼

On Punjab

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵਾਪਸ ਮੋੜੀ ਸਬ ਕਮੇਟੀ ਦੀ ਰਿਪੋਰਟ,ਨਹੀਂ ਸਨ ਸਾਰੇ ਮੈਂਬਰਾਂ ਦੇ ਦਸਤਖਤ

On Punjab