64.2 F
New York, US
September 16, 2024
PreetNama
ਖਾਸ-ਖਬਰਾਂ/Important News

ਰੱਖਿਆ ਮੰਤਰੀ ਦੀ ਹਾਜ਼ਰੀ ‘ਚ ਧਨੋਆ ਨੇ ਖੋਲ੍ਹਿਆ ਹਵਾਈ ਸੈਨਾ ਰਾਜ਼!

ਨਵੀਂ ਦਿੱਲੀ: ਹਵਾਈ ਸੈਨਾ ਦੇ ਮੁਖੀ ਬੀਐਸ ਧਨੋਆ ਨੇ ਅੱਜ ਭਾਰਤੀ ਹਵਾਈ ਸੈਨਾ ਦੇ ਪੁਰਾਣੇ ਪੈ ਚੁੱਕੇ ਲੜਾਕੂ ਜਹਾਜ਼ਾਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ‘ਚ ਕਿਹਾ ਕਿ ਅਸੀਂ 44 ਸਾਲ ਪੁਰਾਣੇ ਮਿੱਗ 21 ਉੱਡਾ ਰਹੇ ਹਾਂ ਜਦਕਿ ਸੜਕਾਂ ‘ਤੇ ਉਸ ਸਮੇਂ ਦੀਆਂ ਵਿੰਟੇਜ਼ ਕਾਰਾਂ ਵੀ ਕੋਈ ਚਲਾਉਂਦਾ ਨਜ਼ਰ ਨਹੀਂ ਆਉਂਦਾ।

ਏਅਰ ਚੀਫ਼ ਮਾਰਸ਼ਲ ਨੇ ਸਾਫ਼ ਕਿਹਾ ਹੈ ਕਿ ਦੁਨੀਆ ਨੂੰ ਆਪਣੀ ਤਾਕਤ ਦਿਖਾਉਣ ਲਈ ਸਾਨੂੰ ਹੋਰ ਵਧੇਰੇ ਆਧੁਨਿਕ ਜਹਾਜ਼ਾਂ ਦੀ ਲੋੜ ਹੈ। ਦਿੱਲੀ ‘ਚ ਸੀਆਈਆਈ ਵੱਲੋਂ ਕਰਵਾਏ ਸਮਾਗਮ ਸਵਦੇਸ਼ੀਕਰਨ ਤੇ ਆਧੁਨਿਕੀਕਰਨ’ ‘ਚ ਧਨੋਆ ਨੇ ਇਹ ਗੱਲਾਂ ਕੀਤੀਆਂ ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸੀ। ਹਵਾਈ ਸੈਨਾ ਦੇ ਪ੍ਰਮੁੱਖ ਬੀਐਸ ਧਨੋਆ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਤੋਂ ਬਗ਼ੈਰ ਏਅਰਫੋਰਸ ਬਿਲਕੁਲ ਬਿਨਾਂ ਤਾਕਤ ਦੀ ਹਵਾ ਵਰਗੀ ਹੈ। ਇਸ ਲਈ ਸਾਨੂੰ ਦੁਨੀਆ ਨੂੰ ਆਪਣੀ ਹਵਾਈ ਸ਼ਕਤੀ ਦਰਸਾਉਣ ਲਈ ਹੋਰ ਜਹਾਜ਼ਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਸਵਦੇਸ਼ੀਕਰਨ ਦੇ ਚੱਕਰ ਵਿੱਚ ਏਅਰਫੋਰਸ ਦੇ ਆਧੁਨਿਕੀਕਰਨ ਨੂੰ ਨਹੀਂ ਰੋਕ ਸਕਦੇ।

ਏਅਰ ਚੀਫ ਮਾਰਸ਼ਲ ਧਨੋਆ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਭਾਰਤੀ ਹਵਾਈ ਸੈਨਾ ਕੋਲ ਰਾਫਾਲ ਵਰਗੇ ਆਧੁਨਿਕ ਲੜਾਕੂ ਜਹਾਜ਼ ਹੁੰਦੇ ਤਾਂ ਅਭਿਨੰਦਨ ਨੂੰ ਪਾਕਿਸਤਾਨੀ ਐਫ 16 ਦਾ ਪਿੱਛਾ ਨਹੀਂ ਕਰਨਾ ਪੈਂਦਾ। ਭਾਰਤੀ ਹਵਾਈ ਸੈਨਾ ਕੋਲ ਫਿਲਹਾਲ ਲੜਾਕੂ ਜਹਾਜ਼ਾਂ ਦੇ 30 ਸਕੁਐਡਰਨ ਹਨ। ਇਨ੍ਹਾਂ 30 ਸਕੁਐਰਡਰਾਂ ਵਿੱਚੋਂ ਪੰਜ ਸਕੁਐਡਰਨ ਮਿੱਗ 21, ਇੱਕ ਮਿੱਡ 27 ਤੇ ਤਿੰਨ ਮਿੱਗ 29 ਦੇ ਹਨ।

ਇਸ ਮੌਕੇ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸਾਡੀਆਂ ਹਥਿਆਰਬੰਦ ਫੌਜਾਂ ਨੇ ਗੁਆਂਢੀ ਮੁਲਕ (ਪਾਕਿਸਤਾਨ) ਵਿੱਚ ਅੱਤਵਾਦੀ ਸੰਗਠਨਾਂ ‘ਤੇ ਜਿਸ ਢੰਗ ਨਾਲ ਕਾਰਵਾਈ ਕੀਤੀ ਸੀ, ਉਹ ਦਰਸਾਉਂਦੀ ਹੈ ਕਿ ਸਾਡੀ ਫੌਜ ਕਿੰਨੀ ਦੂਰ ਪਹੁੰਚੀ ਹੈ ਤੇ ਉਹ ਕਿੰਨੇ ਮਾਰੂ ਹਨ।

Related posts

ਦੁਨੀਆ ‘ਚ ਅਨਾਜ ਦੀ ਆਮਦ ਦਾ ਸਮੀਕਰਨ ਵਿਗਾੜ ਸਕਦੀ ਹੈ ਚੀਨ ‘ਚ ਸੋਕੇ ਦੀ ਆਹਟ, ਕਈ ਦੇਸ਼ ਹੋ ਸਕਦੇ ਹਨ ਪ੍ਰਭਾਵਿਤ

On Punjab

ਕੈਬਨਿਟ ਮੰਤਰੀ ਸਿੰਗਲਾ ਨੇ ਰੇਲਵੇ ਓਵਰਬ੍ਰਿਜ ਦਾ ਰੱਖਿਆ ਨੀਂਹ ਪੱਥਰ

Pritpal Kaur

ਡੱਗ ਫੋਰਡ ਨੇ ਵਿਧਾਨ ਸਭਾ ਦੀ ਕਾਰਵਾਈ ਟਾਲਣ ਤੋਂ ਕੀਤਾ ਇਨਕਾਰ

On Punjab