49.35 F
New York, US
December 4, 2023
PreetNama
ਖਾਸ-ਖਬਰਾਂ/Important News

ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਫੌਜੀ ਜਹਾਜ਼, 19 ਮੌਤਾਂ

ਇਸਲਾਮਾਬਾਦ: ਪਾਕਿਸਤਾਨ ਸੈਨਾ ਦਾ ਜਹਾਜ਼ ਮੰਗਲਵਾਰ ਤੜਕੇ ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋ ਗਿਆ। ਹਾਦਸੇ ‘ਚ ਪੰਜ ਕਰੂ ਮੈਂਬਰਾਂ ਸਣੇ 19 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ‘ਚ 14 ਆਮ ਨਾਗਰਿਕ ਸ਼ਾਮਲ ਹਨ। ਇਸ ਤੋਂ ਇਲਾਵਾ 12 ਹੋਰ ਜ਼ਖ਼ਮੀ ਵੀ ਹੋਏ ਹਨ। ਪ੍ਰਸਾਸ਼ਨ ਮੁਤਾਬਕ ਰਿਹਾਇਸ਼ੀ ਇਲਾਕੇ ‘ਚ ਹਾਦਸਾ ਹੋਣ ਨਾਲ ਜ਼ਿਆਦਾ ਨੁਕਸਾਨ ਹੋਇਆ ਹੈ। ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ।

ਸੈਨਾ ਨੇ ਦੱਸਿਆ ਕਿ ਹਾਦਸੇ ‘ਚ ਜਹਾਜ਼ ਦੇ ਦੋਵੇਂ ਪਾਈਲਟ ਵੀ ਮਾਰੇ ਗਏ। ਉਧਰ, ਰਾਵਲਪਿੰਡੀ ਦੇ ਹਸਪਤਾਲਾਂ ‘ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪਾਕਿ ਸੈਨਾ ਦਾ ਕਹਿਣਾ ਹੈ ਕਿ ਇਹ ਜਹਾਜ਼ ਪ੍ਰੀਖਣ ਉਡਾਣ ‘ਤੇ ਸੀ। ਇਸੇ ਦੌਰਾਨ ਰਾਵਲਪਿੰਡੀ ਦੇ ਬਾਹਰੀ ਇਲਾਕੇ ‘ਚ ਸਥਿਤ ਮੋਰਾ ਕਾਲੂ ਪਿੰਡ ‘ਚ ਹਾਦਸਾਗ੍ਰਸਤ ਹੋ ਗਿਆ। ਹਨ੍ਹੇਰਾ ਹੋਣ ਕਾਰਨ ਰਾਹਤ ਤੇ ਬਚਾਅ ਕਰਜਾਂ ‘ਚ ਰੁਕਾਵਟ ਵੀ ਆਈ।ਉਧਰ ਸੈਨਾ ਨੇ ਘਟਨਾ ਵਾਲੀ ਥਾਂ ‘ਤੇ ਘੇਰਾਬੰਦੀ ਕਰ ਦਿੱਤੀ। ਅਜਿਹਾ ਹੀ ਹਾਦਸਾ 2016 ‘ਚ ਵੀ ਹੋਇਆ ਸੀ। ਇਸ ‘ਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ 2010 ‘ਚ ਪ੍ਰਾਈਵੇਟ ਜਹਾਜ਼ ਕੰਪਨੀ ਏਅਰਬਲੂ ਦੀ ਏਅਰਬਸ-321 ਕਰਾਚੀ ਤੋਂ ਉਡਾਣ ਭਰਨ ਤੋਂ ਬਾਅਦ ਇਸਲਾਮਾਬਾਦ ਦੇ ਪਹਾੜੀ ਇਲਾਕਿਆਂ ‘ਚ ਹਾਦਸਾਗ੍ਰਸਤ ਹੋ ਗਿਆ। ਇਸ ‘ਚ 152 ਲੋਕਾਂ ਦੀ ਮੌਤ ਹੋਈ ਸੀ।

Related posts

Big News : ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲੇ ਵੈਗਨਰ ਚੀਫ ਯੇਵਗੇਨੀ ਪ੍ਰਿਗੋਜਿਨ ਦੀ ਹਵਾਈ ਹਾਦਸੇ ‘ਚ ਮੌਤ ਦਾ ਦਾਅਵਾ

On Punjab

ਅਫ਼ਗਾਨਿਸਤਾਨ ’ਚ ਬਰਬਾਦ ਹੋਏ ਅਮਰੀਕਾ ਦੇ ਅਰਬਾਂ ਡਾਲਰ, ਵਿਸ਼ੇਸ਼ ਨਿਗਰਾਨੀ ਸਮੂਹ ਨੇ ਪਿਛਲੇ 13 ਸਾਲਾਂ ਦੀ ਕਾਮਯਾਬੀਆਂ ਤੇ ਨਾਕਾਮੀਆਂ ਦਾ ਕੀਤਾ ਜ਼ਿਕਰ

On Punjab

ਅਮਰੀਕਾ ‘ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਲੱਗ ਸਕਦਾ ਵੱਡਾ ਝਟਕਾ, ਵਿਦਿਆਰਥੀ ਵੀਜ਼ਾ ਵਾਪਸ ਲੈਣ ਦਾ ਐਲਾਨ

On Punjab