ਰਿਸ਼ੀ ਕਪੂਰ (Rishi Kapoor) ਪਿਛਲੇ ਕੁਝ ਸਮੇਂ ਤੋਂ ਨਿਊਯਾਰਕ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ। ਬੇਸ਼ੱਕ ਉਹ ਦੇਸ਼ ਤੋਂ ਬਹੁਤ ਦੂਰ ਹੈ ਪਰ ਉਨ੍ਹਾਂ ਨਾਲ ਮਿਲਣ ਲਈ ਰਿਸ਼ਤੇਦਾਰ ਅਤੇ ਦੋਸਤ ਅਕਸਰ ਜਾਂਦੇ ਰਹਿੰਦੇ ਹਨ। ਇਸ ਦੀ ਜਾਣਕਾਰੀ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਸਾਨੂੰ ਆਪਣੀ ਸੋਸ਼ਲ ਸਾਈਟ ਤੋਂ ਦਿੱਤੀ ਰਹਿੰਦੀ ਹੈ।
ਹਾਲ ਹੀ ਵਿੱਚ ਰਿਸ਼ੀ ਕਪੂਰ ਨੂੰ ਮਿਲਣ ਲਈ ਬਾਲੀਵੁੱਡ ਤੋਂ ਦੀਪਿਕਾ ਪਾਦੁਕੋਣ, ਸ਼ਾਹਰੁਖ ਖ਼ਾਨ, ਬੋਮਨ ਈਰਾਨੀ ਅਤੇ ਵਿੱਕੀ ਕੌਸ਼ਲ ਗਏ ਸਨ। ਇਸੇ ਦੌਰਾਨ ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੇਤਾ ਅੰਬਾਨੀ ਨੇ ਵੀ ਰਿਸ਼ੀ ਕਪੂਰ ਨਾਲ ਮੁਲਾਕਾਤ ਕੀਤੀ।