PreetNama
ਫਿਲਮ-ਸੰਸਾਰ/Filmy

ਰਿਤੂ ਨੰਦਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣ ਪਰਿਵਾਰ ਨਾਲ ਰਵਾਨਾ ਹੋਏ ਅਮਿਤਾਭ ਬੱਚਨ

Amitabh bachchan and aishwarya-rai: ਬਾਲੀਵੁਡ ਅਦਾਕਾਰ ਰਿਸ਼ੀ ਕਪੂਰ ਦੀ ਭੈਣ ਅਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ। ਰਿਤੂ ਦਾ ਅੰਤਿਮ ਸਸਕਾਰ ਦਿੱਲੀ ਵਿੱਚ ਕੀਤਾ ਜਾਵੇਗਾ ਅਤੇ ਅਮਿਤਾਭ ਬੱਚਨ ਆਪਣੀ ਨੂੰਹ ਐਸ਼ਵਰਿਆ ਰਾਏ ਬੱਚਨ ਦੇ ਨਾਲ ਮੁੰਬਈ ਤੋਂ ਰਵਾਨਾ ਹੋ ਚੁੱਕੇ ਹਨ। ਮੰਗਲਵਾਰ ਦੁਪਿਹਰ ਅਮਿਤਾਭ ਅਤੇ ਐਸ਼ਵਰਿਆ ਸਫੇਦ ਕੱਪੜਿਆਂ ਵਿੱਚ ਮੁੰਬਈ ਏਅਰਪੋਰਟ ਤੇ ਨਜ਼ਰ ਆਏ।

ਐਸ਼ਵਰਿਆ ਰਾਏ ਨੇ ਸਫੇਦ ਸਲਵਾਰ ਸੂਟ ਪਾਇਆ ਹੋਇਆ ਸੀ ਅਤੇ ਅਮਿਤਾਭ ਨੇ ਸਫੇਦ ਕੁੜਤਾ ਪਜਾਮਾ ਦੇ ਉੱਤੇ ਜੈਕੇਟ ਪਾਈ ਹੋਈ ਸੀ। ਦੋਵੇਂ ਦਿੱਲੀ ਪਹੁੰਚ ਕੇ ਰਿਤੂ ਦੇ ਅੰਤਿਮ ਸਸਕਾਰ ਵਿੱਚ ਸ਼ਰੀਕ ਹੋਣਗੇ।
ਰਣਧੀਰ ਕਪੂਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਰਿਤੂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਸੀ।ਉਨ੍ਹਾਂ ਦਾ ਅੰਤਿਮ ਸਸਕਾਰ ਦਿੱਲੀ ਵਿੱਚ ਕੀਤਾ ਜਾਵੇਗਾ।
ਰਿਤੂ ਦੇ ਕੈਂਸਰ ਦਾ ਪਤਾ ਸਾਲ 2013 ਵਿੱਚ ਚਲਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇਸ ਬੀਮਾਰੀ ਨਾਲ ਜੰਗ ਲੜ ਰਹੀ ਸੀ।ਰਿਸ਼ੀ ਕਪੂਰ ਦੀ ਭੈਣ ਰਿਤੂ ਨੰਦਾ ਰੰਜਨ ਦੀ ਪਤਨੀ ਸੀ ਅਤੇ ਸ਼ਵੇਤਾ ਬੱਚਨ ਦਾ ਵਿਆਹ ਉਨ੍ਹਾਂ ਦੇ ਬੇਟੇ ਨਿਖਿਲ ਨੰਦਾ ਨਾਲ ਹੋਇਆ ਸੀ।

ਰਿਤੂ ਨੰਦਾ ਖੁਦ ਇੱਕ ਐਂਟਰਪ੍ਰੇਨਿਊਰ ਸੀ ਅਤੇ ਇੱਕ ਲਾਈਫ ਇਨਸ਼ਿਓਰੈਂਸ ਬਿਜਨੈੱਸ ਨਾਲ ਜੁੜੀ ਹੋਈ ਸੀ।ਉਨ੍ਹਾਂ ਦੇ ਕੰਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਦਾ ਕਾਰਨ ਤੋਂ ਉਨ੍ਹਾਂ ਦਾ ਨਾਮ ਗਿਨੀਜ ਬੁਕ ਆਫ ਵਰਲਡ ਰਿਕਾਰਡਜ਼ ਵਿੱਚ ਵੀ ਦਰਜ ਹੈ।

ਦੱਸ ਦੇਈਏ ਕਿ ਉਹ ਲਾਈਫ ਇਨਸ਼ੋਰੈਂਸ ਦਾ ਕਾਫੀ ਵੱਡਾ ਨਾਮ ਸੀ। ਉਨ੍ਹਾਂ ਦੇ ਨਾਮ ਇੱਕ ਦਿਨ ਵਿੱਚ 17 ਹਜ਼ਾਰ ਪੈਂਸ਼ਨ ਪਾਲਿਸੀ ਵੇਚਣ ਦਾ ਗਿਨੀਜ ਬੁਕ ਵਿੱਚ ਰਿਕਾਰਡ ਦਰਜ ਹੈ।
ਤੁਹਾਨੂੰ ਦੱਸ ਦੇਈਏ ਕਿ ਰਿਤੂ ਨੰਦਾ ਨੂੰ ਸਾਲ 2013 ਵਿੱਚ ਪਤਾ ਚਲਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇਸ ਬੀਮਾਰੀ ਨਾਲ ਜੂਝ ਰਹੇ ਸੀ। ਉਨ੍ਹਾਂ ਦੇ ਭਰਾ ਰਣਧੀਰ ਕਪੂਰ ਨੇ ਇਸਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਸੀ। ਪਰਸਨਲ ਲਾਈਫ ਵਿੱਚ ਰਿਤੂ ਨੰਡਾ ਦਾ ਜਨਮ 30 ਅਕਤੂਬਰ 1948 ਨੂੰ ਹੋਇਆ ਸੀ।ਰਿਤੂ ਦੇ ਦੋ ਬੱਚੇ ਹਨ ਇੱਕ ਬੇਟਾ ਅਤੇ ਇੱਕ ਬੇਟੀ ।ਬੇਟੀ ਦਾ ਨਾਮ ਨਿਖਿਲ ਨੰਦਾ ਅਤੇ ਬੇਟੀ ਦਾ ਨਾਮ ਨਤਾਸ਼ਾ ਨੰਦਾ ਹੈ।

Related posts

ਡਰੱਗਜ਼ ਕੇਸ ‘ਚ ਕਰਨ ਜੌਹਰ ‘ਤੇ ਸ਼ਿਕੰਜਾ, NCB ਨੇ ਮੰਗੀ ਜਾਣਕਾਰੀ

On Punjab

ਕੁਝ ਦਿਨ ਪਹਿਲਾਂ ਸੁਸ਼ਾਂਤ ਦੀ ਸਾਬਕਾ ਮੈਨੇਜਰ ਨੇ ਕੀਤੀ ਸੀ ਖੁਦਕੁਸ਼ੀ

On Punjab

ਭਾਰਤੀ ਨੂੰ ਜਨਮ ਦਿਨ ਮੌਕੇ ਪਤੀ ਨੇ ਦਿੱਤਾ ਲੱਖਾਂ ਦਾ ਤੋਹਫਾ, ਸ਼ੇਅਰ ਕੀਤੀ ਤਸਵੀਰ

On Punjab
%d bloggers like this: