ਨਵੀਂ ਦਿੱਲੀ: ਲੋ ਦੇ ਅਸਤੀਫ਼ੇ ਨੂੰ ਸਮਰਥਨ ਦੇਣ ਲਈ ਅਸਤੀਫ਼ਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਨ੍ਹਾਂ ਵਿੱਚ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਹੋ ਗਏ ਹਨ। ਉਨ੍ਹਾਂ ਕਾਂਗਰਸ ਦੇ ਵਿਦੇਸ਼ ਵਿਭਾਗ ਦੇ ਮੀਤ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਬਾਜਵਾ ਨੇ ਮੰਗ ਚੁੱਕੀ ਹੈ ਕਿ ਕਾਂਗਰਸ ਦੀ ਕਾਰਜਕਾਰਨੀ (ਕਾਂਗਰਸ ਵਰਕਿੰਗ ਕਮੇਟੀ-CWC) ਦੇ ਮੈਂਬਰ, ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਵੀ ਆਪਣੇ ਅਹੁਦੇ ਛੱਡਣ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿੱਚ ਸਰਕਾਰ ਦੇ ਮੁੱਖ ਮੰਤਰੀਆਂ ਦੀ ਬੈਠਕ ਸੱਦੀ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਇਹ ਆਪਣੀ ਕਿਸਮ ਦੀ ਪਹਿਲੀ ਬੈਠਕ ਹੈ। ਇਸ ‘ਤੇ ਬਾਜਵਾ ਨੇ ਆਖਿਆ ਕਿ ਭਲਕੇ ਮੁੱਖ ਮੰਤਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਰਹੇ ਹਨ, ਬਿਹਤਰ ਹੋਵੇਗਾ ਕਿ ਸਾਰੇ ਆਪੋ-ਆਪਣਾ ਅਸਤੀਫ਼ਾ ਨਾਲ ਲੈਕੇ ਮਿਲਣ ਜਾਣ।
ਬਾਜਵਾ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਰਾਹੁਲ ਗਾਂਧੀ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਤਾਂ ਸਾਰਿਆਂ ਨੂੰ ਅਸਤੀਫ਼ਾ ਦੇ ਕੇ ਰਾਹੁਲ ਗਾਂਧੀ ਨੂੰ ਪਾਰਟੀ ਵਿੱਚ ਬਦਲਾਅ ਲਿਆਉਣ ਦੀ ਖੁੱਲ੍ਹੀ ਛੋਟ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਹੱਥ ਬੰਨ੍ਹ ਕੇ ਕੰਮ ਨਹੀਂ ਕਰ ਸਕਦਾ, ਜਿਸ ਨੂੰ ਅਹੁਦੇ ‘ਤੇ ਬਣਾਏ ਰੱਖਣਾ ਲਾਜ਼ਮੀ ਹੈ ਪਰ ਅਗਵਾਈ ਵਿੱਚ ਭਰੋਸਾ ਜਤਾ ਕੇ ਅਸਤੀਫ਼ਾ ਦਿਓ, ਇਹ ਸਵਾਲ ਹੀ ਭਰੋਸੇ ਦਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੋਣਾਂ ਤਾਂ ਇੰਦਰਾ ਗਾਂਧੀ ਵੀ ਹਾਰੀ ਸੀ, ਵਾਜਪਾਈ ਵੀ ਹਾਰੇ ਸਨ। ਚੋਣਾਂ ਵਿੱਚ ਜਿੱਤ ਹਾਰ ਚੱਲਦੀ ਆਈ ਹੈ, ਪਰ ਨੇਤਾਵਾਂ ਨੂੰ ਆਪਣੇ ਵਰਕਰਾਂ ਦੀ ਗੱਲ ਮੰਨਣੀ ਪੈਂਦੀ ਹੈ। ਆਸ ਹੈ ਰਾਹੁਲ ਗਾਂਧੀ ਆਪਣਾ ਫੈਸਲਾ ਬਦਲਣਗੇ।