75.94 F
New York, US
September 10, 2024
PreetNama
ਰਾਜਨੀਤੀ/Politics

ਰਾਮ ਰਹੀਮ ਜਲਦ ਹੋਵੇਗਾ ਜੇਲ੍ਹ ‘ਚੋਂ ਬਾਹਰ, ਖੱਟਰ ਦੇ ਮੰਤਰੀ ਨੇ ਦਿੱਤਾ ਵੱਡਾ ਬਿਆਨ

ਪਾਨੀਪਤ: ਪਹਿਲਾਂ ਤੋਂ ਹੀ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਝੁਕੀ ਹੋਈ ਖੱਟਰ ਸਰਕਾਰ ਦੇ ਮੰਤਰੀ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਜਾਵੇਗੀ।

ਪੰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਸਾ ਤੋਂ ਰਿਪੋਰਟ ਆਉਣ ਦਾ ਇੰਤਜ਼ਾਰ ਹੈ, ਜਦ ਉਹ ਰਿਪੋਰਟ ਆ ਜਾਵੇਗੀ, ਉਹ ਰਾਮ ਰਹੀਮ ਨੂੰ ਪੈਰੋਲ ਦੇ ਦੇਣਗੇ। ਜੇਲ੍ਹ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਮ ਰਹੀਮ ਲਈ ਰੋਜ਼ਾਨਾ ਹਾਜ਼ਰੀ ਲਵਾਉਣ ਵੀ ਲਾਗੂ ਕੀਤਾ ਜਾ ਸਕਦਾ ਹੈ, ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ।

ਕ੍ਰਿਸ਼ਨ ਲਾਲ ਪੰਵਾਰ ਨੇ ਫਿਰ ਤੋਂ ਕਾਨੂੰਨ ਵਿੱਚ ਮੌਜੂਦ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਮ ਰਹੀਮ ਜਾਂ ਜੇਲ੍ਹ ਵਿੱਚ ਕੋਈ ਵੀ ਕੈਦੀ ਹੋਵੇ, ਇੱਕ ਸਾਲ ਬਾਅਦ ਉਸ ਨੂੰ ਪੈਰੋਲ ਦਾ ਅਧਿਕਾਰ ਹੈ, ਜਿਸ ਦੌਰਾਨ ਉਹ ਆਪਣੇ ਘਰ ਦੇ ਕੰਮ-ਕਾਰ ਕਰ ਸਕਦਾ ਹੈ। ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੀ ਰਿਹਾਈ ਕਰਵਾਉਣ ਲਈ ਲਗਾਤਾਰ ਕਾਰਜਸ਼ੀਲ ਖੱਟਰ ਸਰਕਾਰ ਦੇ ਮੰਤਰੀ ਨੇ ਇਸ ਪ੍ਰਚਾਰ ਨੂੰ ਵਿਰੋਧੀਆਂ ਦੀ ਸਾਜ਼ਿਸ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਤੇ ਵਿਰੋਧ ਦੋਵੇਂ ਹੀ ਖ਼ਤਮ ਹੋ ਚੁੱਕੇ ਹਨ।

Related posts

ਅਫ਼ਗਾਨਿਸਤਾਨ ਮਸਲੇ ’ਤੇ ਕੇਂਦਰ ਸਰਕਾਰ ਨੇ ਬੁਲਾਈ ਬੈਠਕ, ਵਿਦੇਸ਼ ਮੰਤਰਾਲੇ ਦੇਵੇਗਾ ਹਾਲਾਤ ਦੀ ਜਾਣਕਾਰੀ

On Punjab

ਪੰਜਾਬ ‘ਚ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਹੋਈ ਤਕਰਾਰ, ਪੜ੍ਹੋ ਕਿਥੋਂ ਸ਼ੁਰੂ ਹੋਇਆ ਵਿਵਾਦ, ਕੀ ਹੈ ਅਸਲ ਕਾਰਨ

On Punjab

ਆਖ਼ਿਰਕਾਰ CM ਚੰਨੀ ਦੇ ਹੈਲੀਕਾਪਟਰ ਨੇ ਭਰੀ ਉਡਾਣ, ਗੁਰਦਾਸਪੁਰ ‘ਚ ਰਾਹੁਲ ਗਾਂਧੀ ਦੀ ਰੈਲੀ ‘ਚ ਹੋਣਗੇ ਸ਼ਾਮਲ

On Punjab